GTA News Media

Top Info Bar
22.1°C Toronto Loading date...
Toronto/GTA

GTA ਵਿੱਚ ਸਰਵਿਸ ਕੈਨੇਡਾ ਦੇ ਬਾਹਰ ਪਾਸਪੋਰਟ ਹਾਸਲ ਕਰਨ ਲਈ ਲੱਗ ਰਹੀਆਂ ਹਨ ਲੰਮੀਆਂ ਲਾਈਨਾਂ

GTA ਵਿੱਚ ਸਰਵਿਸ ਕੈਨੇਡਾ ਦੇ ਬਾਹਰ ਪਾਸਪੋਰਟ ਹਾਸਲ ਕਰਨ ਲਈ ਲੱਗ ਰਹੀਆਂ ਹਨ ਲੰਮੀਆਂ ਲਾਈਨਾਂ
Share this post via:

ਪਾਸਪੋਰਟਸ ਲਈ ਸਰਵਿਸ ਕੈਨੇਡਾ ਵਿੱਚ ਕਈ ਮਹੀਨਿਆਂ ਤੋਂ ਦੇਰ ਹੋ ਰਹੀ ਹੈ, ਬਰੈਂਪਟਨ, ਓਨਟਾਰੀਓ ਵਿੱਚ ਸਰਵਿਸ ਕੈਨੇਡਾ ਦੇ ਬਾਹਰ ਖੜ੍ਹੇ ਇੰਟਰਨੈਸ਼ਨਲ ਸਟੂਡੈਂਟ ਨੇ ਆਖਿਆ ਕਿ ਉਹ ਇੱਕ ਦਿਨ ਪਹਿਲਾਂ ਵੀ ਆਇਆ ਸੀ ਪਰ ਸਕਿਊਰਿਟੀ ਨੇ ਆਖਿਆ ਕਿ ਉਹ ਚਲਾ ਜਾਵੇ ਕਿਉਂਕਿ ਉਸ ਦੀ ਵਾਰੀ ਨਹੀਂ ਆਉਣ ਵਾਲੀ, ਇਸ ਲਈ ਇੱਕ ਵਾਰੀ ਫਿਰ ਉਹ ਤੜ੍ਹਕੇ 5:00 ਵਜੇ ਇੱਥੇ ਆਇਆ। ਕਹਾਣੀ ਕੋਈ ਵਿਲੱਖਣ ਨਹੀਂ ਹੈ।ਸਰਵਿਸ ਕੈਨੇਡਾ ਦੇ ਬਾਹਰ ਸੈਂਕੜੇ ਲੋਕ ਰੋਜ਼ਾਨਾਂ ਲਾਈਨਾਂ ਵਿੱਚ ਲੱਗੇ ਨਜ਼ਰ ਆਉਂਦੇ ਹਨ। ਦੁਪਹਿਰ ਤੱਕ ਕਈਆਂ ਨੂੰ ਘਰ ਮੁੜ ਜਾਣ ਲਈ ਆਖ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਵਾਰੀ ਆਉਣ ਦੀ ਕੋਈ ਉਮੀਦ ਨਹੀਂ ਹੁੰਦੀ।

ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ-ਜੋ ਕਿ ਸਰਵਿਸ ਕੈਨੇਡਾ ਦੇ ਕੰਮਕਾਜ ਦੀ ਨਿਗਰਾਨੀ ਕਰਦਾ ਹੈ, ਪਾਸਪੋਰਟਸ ਲਈ ਸਰਵਿਸ ਕੈਨੇਡਾ ਵਿੱਚ ਕਈ ਮਹੀਨਿਆਂ ਤੋਂ ਹੋ ਰਹੀ ਦੇਰ ਨੂੰ ਸਵੀਕਾਰਨ ਲਈ ਤਿਆਰ ਹਨ।ਸਰਵਿਸ ਕੈਨੇਡਾ ਨੂੰ ਉਮੀਦ ਹੈ ਪਾਸਪੋਰਟ ਬੈਕਲਾਗ ਗਰਮੀਆਂ ਦੇ ਅੰਤ ਤੱਕ ਘੱਟ ਜਾਵੇਗਾ।ਸਤੰਬਰ ਵਿੱਚ ਨਵਾਂ ਸਮੈਸਟਰ ਸ਼ੁਰੂ ਹੋਣ ਕਾਰਨ ਕਈ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਪਹੁੰਚ ਰਹੇ ਹਨ। ਸਰਵਿਸ ਕੈਨੇਡਾ ਵੱਲੋਂ ਸਾਰਿਆਂ ਨੂੰ ਆਨਲਾਈਨ ਆਪਣੇ ਅਜਿਹੇ ਦਸਤਾਵੇਜ਼ ਹਾਸਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਪਰ ਫਿਰ ਵੀ ਵਿਦਿਆਰਥੀ ਨਿਜੀ ਤੌਰ ਉੱਤੇ ਲਾਈਨਾਂ ਵਿੱਚ ਲੱਗ ਕੇ ਇਹ ਦਸਤਾਵੇਜ਼ ਹਾਸਲ ਕਰਨ ਵਿੱਚ ਹੀ ਭਲਾਈ ਮੰਨਦੇ ਹਨ।