GTA News Media

Top Info Bar
22.1°C Toronto Loading date...
Toronto/GTA

Liberty Village: ਕੈਂਪ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ

Liberty Village: ਕੈਂਪ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
Share this post via:

ਸ਼ਨੀਵਾਰ ਸਵੇਰੇ ਲਿਬਰਟੀ ਵਿਲੇਜ (Liberty Village) ‘ਚ ਇੱਕ ਕੈਂਪ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਜੈਫਰਸਨ ਐਵੇਨਿਊ ‘ਤੇ ਲੈਮਪੋਰਟ ਸਟੇਡੀਅਮ ਦੇ  ਦੱਖਣ ‘ਤੇ ਸਵੇਰੇ 6 ਵਜੇ ਵਾਪਰੀ। ਫਾਇਰ ਚੀਫ਼ ਮੈਥਿਊ ਪੈਗ ਨੇ ਕਿਹਾ ਕਿ ਸਟਾਫ਼ ਨੂੰ ਸ਼ੁਰੂਆਤੀ ਤੌਰ ‘ਤੇ ਇਸ ਰਿਪੋਰਟ ਲਈ ਖੇਤਰ ਵਿੱਚ ਬੁਲਾਇਆ ਗਿਆ ਸੀ ਕਿ ਇੱਕ ਨਾਲ ਲੱਗਦੇ ਸੈੱਲ ਟਾਵਰ ਨੂੰ ਅੱਗ ਲੱਗੀ ਹੈ।

ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ ਪਰ ਬਾਅਦ ‘ਚ ਇਕ ਵਿਅਕਤੀ ਦੀ ਲਾਸ਼ ਮਿਲੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ । ਹਾਲ ਹੀ ਦੇ ਮਹੀਨਿਆਂ ਵਿੱਚ ਟੋਰਾਂਟੋ ਵਿੱਚ ਪਹਿਲਾਂ ਵੀ ਕਈ ਕੈਂਪਾਂ ਵਿੱਚ ਅੱਗ ਲੱਗ ਚੁੱਕੀ ਹੈ।