GTA News Media

Top Info Bar
22.1°C Toronto Loading date...
Featured Toronto/GTA

Ontario government ministers and legislators meet with Punjab Chief Minister Bhagwant Mann

Ontario government ministers and legislators meet with Punjab Chief Minister Bhagwant Mann
Share this post via:

ਕਨੇਡਾ ਦੇ ਸੂਬੇ ਓਨਟਾਰੀਓ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੈੱਬ ਮੁਲਾਕਾਤ

Toronto – (Baljinder Sekha) Ministers and legislators from Ontario have congratulated the new Punjab Chief Minister Bhagwant Singh Mann on assuming the responsibility.

On the occasion, the legislators of the Canadian province of Ontario on behalf of the state’s premier Doug Ford said that it was a great pleasure to be associated with Chief Minister Bhagwant Mann along with his colleagues. Param Gill, MPP, Minister Prabhmeet Singh Sarkaria, Nina Tangri and Deepak Anand, Amarjit Sandhu said that the two governments could enhance cooperation in future to explore common ground and work together for better service to the people. The meeting was arranged by Sadeep Singal himself.

ਟੋਰਾਟੋ -(ਬਲਜਿੰਦਰ ਸੇਖਾ ) ਕਨੇਡਾ ਦੇ ਵੱਡੇ ਸੂਬੇ ਓਨਟਾਰੀਓ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਜ਼ਿੰਮੇਵਾਰੀ ਸੰਭਾਲਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ।

ਇਸ ਮੌਕੇ ਕਨੇਡਾ ਦੇ ਸੂਬੇ ਓਨਟਾਰੀਓ ਦੇ ਵਿਧਾਇਕਾਂ ਨੇ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਸਰਕਾਰ ਵੱਲੋਂ ਕਿਹਾ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ। ਪਰਮ ਗਿੱਲ, ਐਮਪੀਪੀ, ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਨੀਨਾ ਤਾਂਗੜੀ ਅਤੇ ਦੀਪਕ ਆਨੰਦ , ਅਮਰਜੀਤ ਸੰਧੂ ਵਿਧਾਇਕਾਂ ਨੇ ਕਿਹਾ ਕਿ ਸਾਂਝੇ ਆਧਾਰਾਂ ਦੀ ਪੜਚੋਲ ਕਰਨ ਲਈ ਦੋਵੇਂ ਸਰਕਾਰਾਂ ਭਵਿੱਖ ਵਿੱਚ ਸਹਿਯੋਗ ਵਧਾ ਸਕਦੀਆਂ ਹਨ ਅਤੇ ਲੋਕਾਂ ਦੀ ਬਿਹਤਰ ਸੇਵਾ ਲਈ ਮਿਲ ਕੇ ਕੰਮ ਕਰ ਸਕਦੀਆਂ ਹਨ।ਇਸ ਮੁਲਾਕਾਤ ਦਾ ਆਪ ਆਗੂ ਸਦੀਪ ਸਿੰਗਲਾਂ ਨੇ ਪ੍ਰਬੰਧ ਕੀਤਾ ।