GTA News Media

Top Info Bar
22.1°C Toronto Loading date...
Toronto/GTA

Timmins: ਨਗਰ ਕੀਰਤਨ ਤੋਂ ਪਹਿਲਾਂ ਚੋਰੀ ਹੋਏ ਗੱਤਕਾ ਖੇਡਣ ਵਾਲੇ ਸ਼ਸਤਰ

Timmins: ਨਗਰ ਕੀਰਤਨ ਤੋਂ ਪਹਿਲਾਂ ਚੋਰੀ ਹੋਏ ਗੱਤਕਾ ਖੇਡਣ ਵਾਲੇ ਸ਼ਸਤਰ
Share this post via:

ਓਨਟਾਰੀਓ ਦੇ ਸ਼ਹਿਰ ਟਿਮਿਨਸ ‘ਚ ਸਥਿਤ ਗੁਰਦੁਆਰਾ ਸਿੱਖ ਸੰਗਤ ਸਾਹਿਬ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਨਗਰ ਕੀਰਤਨ ਦੀ ਰਵਾਨਗੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਗੱਤਕਾ ਖੇਡਣ ਵਾਲੇ ਸ਼ਸਤਰ ਚੋਰੀ ਹੋ ਗਏ। ਇਸ ਸਬੰਧੀ ਪੁਲਿਸ ਵਲੋਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਇਸ ਘਟਨਾ ਕਾਰਨ ਨਗਰ ਕੀਰਤਨ ਅੱਧਾ ਘੰਟਾ ਲੇਟ ਰਵਾਨਾ ਹੋਇਆ ਪਰ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਵਲੰਟੀਅਰਸ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ।

ਜਾਣਕਾਰੀ ਮੁਤਾਬਿਕ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 1500 ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਹਾਲਾਂਕਿ ਕੁਝ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ, ਪਰ ਹਾਲੇ ਵੀ ਬਹੁਤ ਕੁਝ ਨਹੀਂ ਮਿਲੀਆਂ। ਟਿਮਿਨਸ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਚੋਰੀ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਟੀਮ ਨਾਲ ਸਾਂਝੀ ਜ਼ਰੂਰ ਕਰੇ। ਇਸ ਦੇ ਨਾਲ ਹੀ ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ।