To run as NDP candidate in provincial election,Kristyn Wong-Tam to leave Toronto city council
ਕ੍ਰਿਸਟੀਨ ਵੋਂਗ-ਟੈਮ ਸੂਬਾਈ ਚੋਣਾਂ ਵਿੱਚ ਐਨਡੀਪੀ ਉਮੀਦਵਾਰ ਵਜੋਂ ਚੋਣ ਲੜਨ ਲਈ ਟੋਰਾਂਟੋ ਸਿਟੀ ਕੌਂਸਲ ਛੱਡਣਗੇ
Kristyn Wong-Tam, a Toronto city councillor, has announced that she will run for the NDP in the forthcoming provincial election this summer.
Wong-Tam, the Ward 13 – Toronto Centre councillor, issued a statement Friday morning announcing her resignation from council after more than a decade in office and her intention to fight for that riding in the June election.
“To the residents of Ward 13 – Toronto Centre, it is with much gratitude and love that I announce that I will not be seeking re-election for City Council in October. Furthermore, after a great deal of consideration and conversations with my family and close friends, I have decided to put my name forward to seek the NDP nomination to become the next Member of Provincial Parliament for Toronto Centre,” she wrote in a statement.
Wong-Tam says her last day with council will be May 4.
ਟੋਰਾਂਟੋ ਸਿਟੀ ਕੌਂਸਲਰ ਕ੍ਰਿਸਟੀਨ ਵੋਂਗ-ਟੈਮ ਦਾ ਕਹਿਣਾ ਹੈ ਕਿ ਉਹ ਇਸ ਗਰਮੀਆਂ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਐਨਡੀਪੀ ਉਮੀਦਵਾਰ ਵਜੋਂ ਚੋਣ ਲੜਨ ਲਈ ਕੌਂਸਲ ਛੱਡ ਰਹੀ ਹੈ।
ਵੋਂਗ-ਟੈਮ, ਜੋ ਵਾਰਡ 13-ਟੋਰਾਂਟੋ ਸੈਂਟਰ ਦੀ ਕੌਂਸਲਰ ਹੈ, ਨੇ ਸ਼ੁੱਕਰਵਾਰ ਸਵੇਰੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇੱਕ ਦਹਾਕੇ ਤੋਂ ਵੱਧ ਅਹੁਦੇ ‘ਤੇ ਰਹਿਣ ਤੋਂ ਬਾਅਦ ਕੌਂਸਲ ਤੋਂ ਅਸਤੀਫਾ ਦੇ ਰਹੀ ਹੈ ਅਤੇ ਜੂਨ ਦੀਆਂ ਚੋਣਾਂ ਵਿੱਚ ਇਸ ਰਾਈਡਿੰਗ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।
“ਵਾਰਡ 13 – ਟੋਰਾਂਟੋ ਸੈਂਟਰ ਦੇ ਵਸਨੀਕਾਂ ਦਾ, ਮੈਂ ਬਹੁਤ ਧੰਨਵਾਦ ਅਤੇ ਪਿਆਰ ਨਾਲ ਇਹ ਘੋਸ਼ਣਾ ਕਰਦੀ ਹਾਂ ਕਿ ਮੈਂ ਅਕਤੂਬਰ ਵਿੱਚ ਸਿਟੀ ਕਾਉਂਸਿਲ ਲਈ ਦੁਬਾਰਾ ਚੋਣ ਨਹੀਂ ਲੜਾਂਗੀ। ਇਸ ਤੋਂ ਇਲਾਵਾ, ਮੇਰੇ ਪਰਿਵਾਰ ਅਤੇ ਨਜ਼ਦੀਕੀ ਦੋਸਤਾ ਨਾਲ ਗੱਲਬਾਤ ਕਰਨ ਤੋਂ ਬਾਅਦ , ਮੈਂ ਟੋਰਾਂਟੋ ਸੈਂਟਰ ਲਈ ਪ੍ਰੋਵਿੰਸ਼ੀਅਲ ਪਾਰਲੀਮੈਂਟ ਦਾ ਅਗਲਾ ਮੈਂਬਰ ਬਣਨ ਲਈ ਐਨਡੀਪੀ ਨਾਮਜ਼ਦਗੀ ਦੀ ਮੰਗ ਕਰਨ ਲਈ ਆਪਣਾ ਨਾਮ ਅੱਗੇ ਰੱਖਣ ਦਾ ਫੈਸਲਾ ਕੀਤਾ ਹੈ, ”ਉਸਨੇ ਇੱਕ ਬਿਆਨ ਵਿੱਚ ਲਿਖਿਆ।
ਵੋਂਗ-ਟੈਮ ਦਾ ਕਹਿਣਾ ਹੈ ਕਿ ਕੌਂਸਲ ਨਾਲ ਉਸਦਾ ਆਖਰੀ ਦਿਨ 4 ਮਈ ਹੋਵੇਗਾ।