Toronto Zoo will need proof of COVID-19 vaccination for all visitors from Oct. 25
ਟੋਰਾਂਟੋ ਚਿੜੀਆਘਰ 25 ਅਕਤੂਬਰ ਤੋਂ ਕੋਵਿਡ -19 ਟੀਕਾਕਰਣ ਦੇ ਸਬੂਤ ਨੂੰ ਕਰੇਗਾ ਲਾਗੂ
All eligible tourists and visitors aged 12 and older, members, business partners, and contractors will be required to show confirmation of vaccination against COVID-19, according to the Toronto Zoo.
For anyone intending to visit the zoo grounds, the policy will take effect on Monday, Oct. 25.
Staff will need consumers to present proof of vaccination (with the final dosage taken at least 14 days prior) and identification with name and date of birth before the province rolls out the QR codes, according to officials.
Children under the age of 12 will be exempt, as will those who prove a medical exemption.
In a statement released on Wednesday, Toronto Zoo CEO Dolf DeJong said, “As a science-based institution, we completely endorse the data that vaccination protects individuals from serious disease and COVID-19 spread.”
“It’s also crucial to remember that some of our species, such as gorillas, orangutans, tigers, and lions, are susceptible to COVID-19 sickness,” DeJong stated. “We will employ every option to safeguard our animals, especially endangered species, from COVID-19-related disease.”
In August, zoo employees and volunteers were forced to be vaccinated against COVID-19, according to officials.
ਟੋਰਾਂਟੋ ਚਿੜੀਆਘਰ ਨੇ ਘੋਸ਼ਣਾ ਕੀਤੀ ਹੈ ਕਿ ਇਸ ਨੂੰ ਸਾਰੇ ਮਹਿਮਾਨਾਂ ਅਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਹਿਮਾਨਾਂ, ਮੈਂਬਰਾਂ, ਵਪਾਰਕ ਭਾਈਵਾਲਾਂ ਅਤੇ ਠੇਕੇਦਾਰਾਂ ਲਈ ਕੋਵਿਡ -19 ਵਿਰੁੱਧ ਟੀਕਾਕਰਣ ਦੇ ਸਬੂਤ ਦੀ ਜ਼ਰੂਰਤ ਹੋਏਗੀ।
ਜੋ ਵੀ ਚਿੜੀਆਘਰ ਦੇ ਮੈਦਾਨ ਵਿੱਚ ਦਾਖਲ ਹੋਣਾ ਚਾਹੁੰਦਾ ਹੈ ਉਸ ਲਈ ਇਹ ਨੀਤੀ ਸੋਮਵਾਰ, 25 ਅਕਤੂਬਰ ਨੂੰ ਲਾਗੂ ਹੋਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਾਂਤ ਦੁਆਰਾ ਕਿਉ ਆਰ ਕੋਡ ਲਾਗੂ ਕਰਨ ਤੋਂ ਪਹਿਲਾਂ, ਸਟਾਫ ਨੂੰ ਹਦਾਇਤ ਹੋਵੇਗੀ ਕਿ ਉਹ ਹਰੇਕ ਆਉਣ ਵਾਲੇ ਤੋਂ ਟੀਕਾਕਰਣ ਦਾ ਸਬੂਤ (ਘੱਟੋ ਘੱਟ 14 ਦਿਨ ਪਹਿਲਾਂ ਲਈ ਗਈ ਅੰਤਮ ਖੁਰਾਕ ਦੇ ਨਾਲ) ਅਤੇ ਨਾਮ ਅਤੇ ਜਨਮ ਮਿਤੀ ਦੇ ਨਾਲ ਪਛਾਣ ਦੀ ਮੰਗ ਕਰਨ।
12 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਉਹ ਜਿਹੜੇ ਡਾਕਟਰੀ ਛੋਟ ਦਿਖਾਉਣਗੇ, ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ।
ਟੋਰਾਂਟੋ ਚਿੜੀਆਘਰ ਦੇ ਸੀਈਓ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਵਿਗਿਆਨ ਅਧਾਰਤ ਸੰਸਥਾ ਹੋਣ ਦੇ ਨਾਤੇ, ਅਸੀਂ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ ਕਿ ਟੀਕਾਕਰਣ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਅਤੇ ਕੋਵਿਡ -19 ਫੈਲਣ ਤੋਂ ਬਚਾਉਂਦਾ ਹੈ।
ਡੀਜੋਂਗ ਨੇ ਅੱਗੇ ਕਿਹਾ, “ਇਹ ਸਮਝਣਾ ਵੀ ਮਹੱਤਵਪੂਰਣ ਹੈ ਕਿ ਸਾਡੇ ਕੁਝ ਜਾਨਵਰ ਕੋਵਿਡ -19 ਬਿਮਾਰੀ ਦੇ ਪ੍ਰਤੀ ਸੰਵੇਦਨਸ਼ੀਲ ਹਨ, ਜਿਸ ਵਿੱਚ ਗੋਰਿਲਾ, ਬਾਘ ਅਤੇ ਸ਼ੇਰ ਸ਼ਾਮਲ ਹਨ,” “ਅਸੀਂ ਆਪਣੇ ਜਾਨਵਰ ਅਤੇ ਖਾਸ ਕਰਕੇ ਖ਼ਤਰੇ ਵਿੱਚ ਪੈਣ ਵਾਲੀਆਂ ਪ੍ਰਜਾਤੀਆਂ ਨੂੰ ਕੋਵਿਡ -19 ਦੇ ਕਾਰਨ ਬਿਮਾਰੀ ਤੋਂ ਬਚਾਉਣ ਲਈ ਹਰ ਟੂਲ ਦੀ ਵਰਤੋਂ ਕਰਾਂਗੇ।”
ਅਧਿਕਾਰੀਆਂ ਨੇ ਦੱਸਿਆ ਕਿ ਚਿੜੀਆਘਰ ਦੇ ਸਟਾਫ ਅਤੇ ਵਲੰਟੀਅਰਾਂ ਨੂੰ ਅਗਸਤ ਵਿੱਚ ਕੋਵਿਡ -19 ਵਿਰੁੱਧ ਟੀਕਾਕਰਣ ਕਰਨ ਦੀ ਹਦਾਇਤ ਦੇ ਦਿੱਤੀ ਗਈ ਸੀ।