GTA News Media

Top Info Bar
22.1°C Toronto Loading date...
World

ਅਮਰੀਕਾ: ਭਾਰਤੀ ਨੌਜਵਾਨ ਦਾ ਹਥੌੜਾ ਮਾਰ ਕੇ ਕਤਲ, ਦੋਸ਼ੀ ਗ੍ਰਿਫ਼ਤਾਰ

ਅਮਰੀਕਾ:  ਭਾਰਤੀ ਨੌਜਵਾਨ ਦਾ ਹਥੌੜਾ ਮਾਰ ਕੇ ਕਤਲ, ਦੋਸ਼ੀ ਗ੍ਰਿਫ਼ਤਾਰ
Share this post via:

ਅਮਰੀਕਾ ‘ਚ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ‘ਤੇ ਸਥਿਤ ਇੱਕ ਸਟੋਰ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਸਿਰ ‘ਤੇ ਹਥੌੜਾ ਮਾਰ ਕੇ  ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਬੇਘਰ ਵਿਅਕਤੀ ਰਾਤ ਦੇ 12:00 ਕੁ ਵਜੇ ਸਟੋਰ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਵੇਕ ਸੈਣੀ (25) ਦੇ ਸਿਰ ‘ਤੇ ਹਥੌੜੇ ਨਾਲ ਕਾਫੀ ਵਾਰ ਕੀਤੇ ਤੇ ਉਸ ਦਾ ਕਤਲ ਕਰ ਦਿੱਤਾ।

ਜਾਰਜੀਆ ਪੁਲਿਸ ਨੇ  ਦੱਸਿਆ ਕਿ ਅਟਲਾਂਟਾ-ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਦੇ ਸਿਰ ‘ਤੇ ਕਾਫ਼ੀ ਵਾਰ ਹਥੌੜੇ ਨਾਲ ਵਾਰ ਕੀਤਾ ਗਿਆ ਸੀ। ਹੁਣ ਉਸ ‘ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਸਥਾਨ  ‘ਤੇ ਅਧਿਕਾਰੀਆਂ ਨੇ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ, ਜਿਸ ਵਿੱਚ ਸ਼ੱਕੀ ਨੂੰ ਦੇਖਿਆ ਗਿਆ।  ਹਮਲਾਵਰ ਦੀ ਪਹਿਚਾਣ ਜੂਲੀਅਨ ਫਾਕਨਰ ਵਜੋਂ ਹੋਈ ਹੈ। ਗ੍ਰਿਫ਼ਤਾਰੀ ਮਗਰੋਂ ਹੁਣ ਜੂਲੀਅਨ ਫਾਕਨਰ ਡੀਕਲਬ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ।