GTA News Media

Top Info Bar
22.1°C Toronto Loading date...
Punjab World

ਸ਼ਿਕਾਗੋ ‘ਚ 14 ਅਗਸਤ ਤੋਂ ਵਿਸ਼ਵ ਧਰਮ ਸੰਸਦ, 80 ਦੇਸ਼ ਲੈਣਗੇ ਹਿੱਸਾ

ਸ਼ਿਕਾਗੋ ‘ਚ 14 ਅਗਸਤ ਤੋਂ ਵਿਸ਼ਵ ਧਰਮ ਸੰਸਦ, 80 ਦੇਸ਼ ਲੈਣਗੇ ਹਿੱਸਾ
Share this post via:

ਅਮਰੀਕਾ ਦੇ ਸ਼ਿਕਾਗੋ ਵਿੱਚ ਮਿੱਤੀ 14 ਅਗਸਤ ਨੂੰ ਇਕ ਪੰਜ ਰੋਜ਼ਾ ਵਿਸ਼ਵ ਧਰਮ ਸੰਸਦ ਦਾ ਉਦਘਾਟਨ ਕੀਤਾ ਜਾਵੇਗਾ। ਜਿਥੇ ਭਾਰਤ ਤੋਂ ਉੱਘੇ ਜੈਨ ਆਚਾਰੀਆ ਲੋਕੇਸ਼ ਮੁਨੀ ਨੂੰ ਉਦਘਾਟਨੀ ਸਮਾਰੋਹ ਵਿੱਚ ਬੁਲਾਰਿਆਂ ਵਜੋਂ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਅਹਿੰਸਾ ਵਿਸ਼ਵ ਭਾਰਤੀ ਅਤੇ ਵਿਸ਼ਵ ਸ਼ਾਂਤੀ ਕੇਂਦਰ ਵੱਲੋਂ ਜਾਰੀ ਇਕ ਬਿਆਨ ‘ਚ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ‘ਚ ਧਾਰਮਿਕ ਨੇਤਾਵਾਂ ਦੀ ਸਭ ਤੋਂ ਵੱਡੀ ਕਾਨਫਰੰਸ ਹੋਵੇਗੀ।

ਪੰਜ ਦਿਨਾਂ ਤੱਕ ਚੱਲਣ ਵਾਲੇ ਵਿਸ਼ਵ ਧਰਮ ਸੰਸਦ ਵਿੱਚ 80 ਦੇਸ਼ਾਂ ਦੇ ਕਰੀਬ 10,000 ਡੈਲੀਗੇਟ ਹਿੱਸਾ ਲੈਣਗੇ। ਲੋਕੇਸ਼ ਮੁਨੀ ਦੁਨੀਆ ਦੇ ਉਨ੍ਹਾਂ ਕੁਝ ਧਾਰਮਿਕ ਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਪਲੇਨਰੀ ਸੈਸ਼ਨ ਵਿੱਚ ਬੋਲਣ ਲਈ ਸੱਦਾ ਦਿੱਤਾ ਗਿਆ ਹੈ। ਆਚਾਰੀਆ ਮੁਨੀ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਨੇਤਾ ਇੱਕ ਸ਼ਾਂਤੀਪੂਰਨ ਅਤੇ ਖੁਸ਼ਹਾਲ ਸਮਾਜ ਲਈ ਇੱਕ ਰੋਡ ਮੈਪ ਤਿਆਰ ਕਰਨ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਪ੍ਰਮੁੱਖ ਧਰਮਾਂ ਅਤੇ ਆਸਥਾਵਾਂ ਦੇ ਨੇਤਾ ਮਨੁੱਖਤਾ ਦੇ ਸਾਹਮਣੇ ਪ੍ਰਮੁੱਖ ਚੁਣੌਤੀਆਂ ਦੇ ਹੱਲ ਲਈ ਅਜਿਹੇ ਸਮੇਂ ਵਿਚ ਸਥਾਈ ਸ਼ਾਂਤੀ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।