ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ
ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ, ਭਾਵੇਂ ਘਰ ਹੋਵੇ ਜਾਂ ਹੋਟਲ। ਪਿੰਡ ਦੇ ਬਹੁਤ ਸਾਰੇ ਲੋਕ ਬਾਹਰ ਜਾਂ ਦਰਵਾਜ਼ੇ ‘ਤੇ ਬੈਠ ਕੇ ਵੀ ਖਾਣਾ ਖਾਂਦੇ ਹਨ। ਪਰ ਹੁਣ ਤੁਹਾਡੇ ਕੋਲ ਇੱਕ ਨਵਾਂ ਵਿਕਲਪ ਹੋਵੇਗਾ। ਤੁਸੀਂ ਸਪੇਸ ਵਿੱਚ ਵੀ ਖਾਣਾ ਖਾ ਸਕੋਗੇ ਅਤੇ ਉਹ ਵੀ ਉੱਡਦੇ ਹੋਏ। ਦੁਨੀਆਂ ਨੂੰ ਹੈਰਾਨ ਕਰਦੇ ਹੋਏ ਫਰਾਂਸ ਦੇ ਇਕ ਸਟਾਰਟਅੱਪ ਨੇ ਇਸ ਦਾ ਐਲਾਨ ਕੀਤਾ ਹੈ। ਕੰਪਨੀ ਸਪੇਸ ਵਿਚ ਇਕ ਰੈਸਟੋਰੈਂਟ ਖੋਲ੍ਹ ਰਹੀ ਹੈ, ਜਿੱਥੇ 2025 ਤੋਂ ਕੋਈ ਵੀ ਇਸ ਰੈਸਟੋਰੈਂਟ ਵਿੱਚ ਜਾ ਕੇ ਖਾਣ ਦਾ ਮਜ਼ਾ ਲੈ ਸਕਦਾ ਹੈ। ਹਾਲਾਂਕਿ, ਕੀਮਤ ਹੈਰਾਨ ਕਰਨ ਵਾਲੀ ਹੈ।