ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਕਾਰਤੇ ਪਰਵਾਨ ਗੁਰਦੁਆਰੇ ਨੇੜੇ ਇੱਕ ਵਾਰ ਫਿਰ ਧਮਾਕਾ ਹੋਣ ਦੀ ਖ਼ਬਰ ਹੈ। ਇਸਲਾਮਿਕ ਸਟੇਟ ਦੇ ਮੈਂਬਰਾਂ ਨੇ ਪਵਿੱਤਰ ਸਥਾਨ ‘ਤੇ ਹਮਲੇ ਦੇ ਇਕ ਮਹੀਨੇ ਬਾਅਦ ਬੁੱਧਵਾਰ ਨੂੰ ਫਿਰ ਉਸੇ ਜਗ੍ਹਾ ‘ਤੇ ਬੰਬ ਧਮਾਕਾ ਕੀਤਾ ਹੈ।
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ, “ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਫਿਲਹਾਲ ਸੁਰੱਖਿਅਤ ਹਨ। ਚੰਡੋਕ ਨੇ ਕਿਹਾ ਕਿ ਕਾਬੁਲ ਦੀ ਸੰਗਤ ਨੇ ਦੱਸਿਆ ਕਿ ਉਹ ਸੁਰੱਖਿਅਤ ਹਨ ਪਰ ਅਫਗਾਨਿਸਤਾਨ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਅਫਗਾਨਿਸਤਾਨ ‘ਚ ਅਜੇ ਵੀ 235 ਹਿੰਦੂ ਅਤੇ ਸਿੱਖ ਫਸੇ ਹੋਏ ਹਨ।