GTA News Media

Top Info Bar
22.1°C Toronto Loading date...
Punjab World

ਅਫਗਾਨਿਸਤਾਨ ‘ਚ ਤਾਲਿਬਾਨ ਦੀ ਵਹਿਸ਼ੀ ਕਾਰਵਾਈ, ਮਹਿਲਾ ਵਾਲੀਬਾਲ ਖਿਡਾਰਣ ਦਾ ਸਿਰ ਕੀਤਾ ਕਲਮ

ਅਫਗਾਨਿਸਤਾਨ ‘ਚ ਤਾਲਿਬਾਨ ਦੀ ਵਹਿਸ਼ੀ ਕਾਰਵਾਈ, ਮਹਿਲਾ ਵਾਲੀਬਾਲ ਖਿਡਾਰਣ ਦਾ ਸਿਰ ਕੀਤਾ ਕਲਮ
Share this post via:

ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਹਿਸ਼ੀ ਕਾਰਵਾਈ ਦਾ ਖੁਲਾਸਾ ਹੋਇਆ ਹੈ। ਜਿਸ ਮੁਤਾਬਿਕ ਤਾਲਿਬਾਨ ਨੇ ਅਫਗਾਨਿਸਤਾਨ ਦੀ ਜੂਨੀਅਰ ਰਾਸ਼ਟਰੀ ਵਾਲੀਬਾਲ ਖਿਡਾਰਣ ਦਾ ਸਿਰ ਕਲਮ ਕਰ ਦਿੱਤਾ ਹੈ। ਇਹ ਖਬਰ ਟੀਮ ਦੇ ਕੋਚ ਦੇ ਬਿਆਨ ਦੇ ਆਧਾਰ ‘ਤੇ ਆਈ ਹੈ।

ਮਹਿਜਬੀਨ ਹਕੀਮੀ ਅਫਗਾਨਿਸਤਾਨ ਦੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਲਈ ਖੇਡੀ। ਇਕ ਕੋਚ ਨੇ ਦੋਸ਼ ਲਾਇਆ ਕਿ ਤਾਲਿਬਾਨ ਨੇ ਅਕਤੂਬਰ ਦੇ ਸ਼ੁਰੂ ਵਿੱਚ ਉਸ ਦਾ ਸਿਰ ਕਲਮ ਕਰ ਦਿੱਤਾ ਸੀ।

ਇੱਕ ਇੰਟਰਵਿਉ ਵਿੱਚ ਕੋਚ ਨੇ ਕਿਹਾ ਕਿ ਮਹਿਜਬੀਨ ਹਕੀਮੀ ਨੂੰ ਅਕਤੂਬਰ ਦੇ ਸ਼ੁਰੂ ਵਿੱਚ ਤਾਲਿਬਾਨ ਨੇ ਮਾਰ ਦਿੱਤਾ ਸੀ। ਹਾਲਾਂਕਿ, ਇਹ ਖਬਰ ਸਾਹਮਣੇ ਨਹੀਂ ਆਈ ਕਿਉਂਕਿ ਤਾਲਿਬਾਨ ਨੇ ਇਸ ਘਿਨਾਉਣੀ ਹੱਤਿਆ ਬਾਰੇ ਕਿਸੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਅਸ਼ਰਫ ਗਨੀ ਦੀ ਸਰਕਾਰ ਦੇ ਪਤਨ ਤੋਂ ਪਹਿਲਾਂ, ਹਕੀਮੀ ਕਾਬੁਲ ਮਿਉਸਪਲ ਵਾਲੀਬਾਲ ਕਲੱਬ ਲਈ ਖੇਡਦੀ ਸੀ। ਉਹ ਕਲੱਬ ਦਾ ਇੱਕ ਸਟਾਰ ਖਿਡਾਰਣ ਸੀ। ਫਿਰ ਕੁਝ ਦਿਨ ਪਹਿਲਾਂ, ਉਸਦੇ ਸਿਰ ਕੱਟੇ ਜਾਣ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।

ਤਾਲਿਬਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਨੂੰ ਦਬਾ ਦਿੱਤਾ ਹੈ ਅਤੇ ਅਫਗਾਨਿਸਤਾਨ ਵਿੱਚ ਹਰ ਤਰ੍ਹਾਂ ਦੀਆਂ ਖੇਡਾਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਟੀਮ ਦੇ ਕੋਚ ਦੇ ਅਨੁਸਾਰ, ਮਹਿਲਾ ਖਿਡਾਰੀਆਂ ਦੀ ਇਸ ਸਮੇਂ ਸਭ ਤੋਂ ਮਾੜੀ ਹਾਲਤ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪੈਣਾ ਹੈ ਜਾਂ ਲੁਕਣਾ ਪੈਣਾ ਹੈ।