GTA News Media

Top Info Bar
22.1°C Toronto Loading date...
Punjab World

ਅਫ਼ਗਾਨਿਸਤਾਨ ’ਚ ਪੈਂਟ ਪਹਿਨਣ ’ਤੇ ਤਾਲਿਬਾਨ ਨੇ ਪੱਤਰਕਾਰ ਦੀ ਕੀਤੀ ਕੁੱਟਮਾਰ

ਅਫ਼ਗਾਨਿਸਤਾਨ ’ਚ ਪੈਂਟ ਪਹਿਨਣ ’ਤੇ ਤਾਲਿਬਾਨ ਨੇ ਪੱਤਰਕਾਰ ਦੀ ਕੀਤੀ ਕੁੱਟਮਾਰ
Share this post via:

ਕਾਬੁਲ :  ਤਾਲਿਬਾਨ ਬਲਾਂ ਨੇ ਕਾਬੁਲ ਨਿਊਜ਼ ਦੇ ਇਕ ਸਾਬਕਾ ਪੱਤਰਕਾਰ ਨੂੰ ਪੈਂਟ ਪਹਿਨਣ ਕਾਰਨ ਸ਼ਹਿਰ ਦੇ ਪੀ.ਡੀ.-5 ’ਚ ਇਕ ਚੌਕੀ ’ਤੇ ਕੁੱਿਟਆ ਅਤੇ ਉਸ ਦਾ ਫ਼ੋਨ ਖੋਹ ਲਿਆ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਤਾਲਿਬਾਨ ਨੇ ਪੱਤਰਕਾਰਾਂ ’ਤੇ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਕਾਬੁਲ ’ਚ ਇਕ ਪੰਜਸ਼ੀਰੀ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਖ਼ਬਰ ਉਦੋਂ ਆਈ, ਜਦੋਂ ਮਨੁੱਖੀ ਅਧਿਕਾਰ ਕਾਰਕੁਨ ਮੈਵੰਦ ਵਫਾ ਦੇ ਰਿਸ਼ਤੇਦਾਰਾਂ ਨੇ ਆਮਜ਼ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਖੁਫ਼ੀਆ ਬਲਾਂ ਨੇ ਉਨ੍ਹਾਂ ਨੂੰ 9 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ।

ਇਕ ਫ਼ੋਨ ਇੰਟਰਵਿਊ ’ਚ ਸੀ.ਪੀ.ਜੇ. ਨਾਲ ਗੱਲ ਕਰਨ ਵਾਲੇ ਉਨ੍ਹਾਂ ਦੇ ਭਤੀਜੇ ਮੁਹੰਮਦ ਅੱਬਾਸੀ ਤੇ ਮੀਡੀਆ ਅਨੁਸਾਰ ਇਸ ਤੋਂ ਪਹਿਲਾਂ ਮਈ ’ਚ ਇਕ ਫੋਟੋ ਪੱਤਰਕਾਰ ਅਤੇ ਸਥਾਨਕ ਸੁਭੇ ਕਾਬੁਲ ਅਖ਼ਬਾਰ ਦੇ ਇਕ ਪੱਤਰਕਾਰ ਖੈਰਖਾਹ ਕਾਬੁਲ ਦੀ ਰਾਜਧਾਨੀ ’ਚ ਜ਼ਿਲ੍ਹਾ 5 ਦੇ ਕੋਟੇ ਸਾਂਗੀ ਇਲਾਕੇ ਤੋਂ ਗਾਇਬ ਹੋ ਗਏ ਸਨ।

ਉਨ੍ਹਾਂ ਦੇ ਭਤੀਜੇ ਨੇ ਦੱਸਿਆ ਕਿ ਖੈਰਖਾਹ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਿਪੋਰਟ ਕਰਨ ਲਈ ਇਲਾਕੇ ’ਚ ਜਾ ਰਹੇ ਹਨ ਅਤੇ ਸ਼ਾਮ ਦੀ ਯੂਨੀਵਰਸਿਟੀ ਦੀ ਕਲਾਸ ’ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਭਤੀਜੇ ਨੇ ਕਿਹਾ, ਉਨ੍ਹਾਂ ਦੇ ਚਾਚਾ ਕਲਾਸ ’ਚ ਨਹੀਂ ਗਏ ਅਤੇ ਉਨ੍ਹਾਂ ਦੀ ਹਸਪਤਾਲਾਂ, ਪੁਲਸ ਜ਼ਿਲ੍ਹਿਆਂ ’ਚ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।