GTA News Media

Top Info Bar
22.1°C Toronto Loading date...
World

ਅਮਰੀਕਾ: ਗੁਰਦੁਆਰਾ ਪ੍ਰਬੰਧਕਾਂ ਨੇ ਤਰਨਜੀਤ ਸਿੰਘ ਸੰਧੂ ਨਾਲ ਦੁਰਵਿਵਹਾਰ ਲਈ ਮੰਗੀ ‘ਮੁਆਫ਼ੀ’

ਅਮਰੀਕਾ: ਗੁਰਦੁਆਰਾ ਪ੍ਰਬੰਧਕਾਂ ਨੇ ਤਰਨਜੀਤ ਸਿੰਘ ਸੰਧੂ ਨਾਲ ਦੁਰਵਿਵਹਾਰ ਲਈ ਮੰਗੀ ‘ਮੁਆਫ਼ੀ’
Share this post via:

ਅਮਰੀਕਾ ਵਿਚ ‘ਲੌਂਗ ਆਈਲੈਂਡ ਗੁਰਦੁਆਰੇ’ ਦੇ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਹਫ਼ਤਾਵਾਰੀ ਫੇਰੀ ਦੌਰਾਨ ਸੰਗਤ ਦੇ ਕੁਝ ਮੈਂਬਰਾਂ ਵਲੋਂ ਕੀਤੇ ਦੁਰਵਿਵਹਾਰ ਲਈ ਮੁਆਫ਼ੀ ਮੰਗੀ ਹੈ। ਨਿਊਯਾਰਕ ਵਿੱਚ ਲੌਂਗ ਆਈਲੈਂਡ, ਹਿਕਸਵਿਲੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ 29 ਨਵੰਬਰ ਨੂੰ ਰਾਜਦੂਤ ਨੂੰ ਲਿਖੇ ਪੱਤਰ ਵਿੱਚ ਕਿਹਾ, “ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਮੰਗਦੇ ਹਾਂ ਅਤੇ ਤੁਹਾਡੀ ਅਗਲੀ ਫੇਰੀ ਵਿੱਚ ਚੰਗਾ ਅਨੁਭਵ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹਾਂ।”

ਨਿਊਯਾਰਕ ਵਿੱਚ ਸੰਧੂ ਨੇ ਐਤਵਾਰ 26 ਨਵੰਬਰ ਨੂੰ ਲੌਂਗ ਆਈਲੈਂਡ ਗੁਰਦੁਆਰੇ ਦਾ ਦੌਰਾ ਕੀਤਾ ਗਿਆ ਸੀ। ਦੌਰੇ ਦੌਰਾਨ ਖਾਲਿਸਤਾਨੀ ਸਮਰਥਕਾਂ ਦੇ ਇਕ ਸਮੂਹ ਨੇ ਘੇਰ ਲਿਆ ਸੀ ਅਤੇ ਉਹਨਾਂ ਨਾਲ ਧੱਕਾ-ਮੁੱਕੀ ਕੀਤੀ ਸੀ । ਰਾਜਦੂਤ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਸਨ। ਘਟਨਾ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਮਾਮਲੇ ਦੇ ਸਬੰਧ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ ਦੇ ਤਹਿਤ ਹਮਲੇ ਦੇ ਸ਼ੱਕੀਆਂ ਬਾਰੇ ਅਮਰੀਕੀ ਅਧਿਕਾਰੀਆਂ ਤੋਂ ਸਬੂਤ ਮੰਗੇ ਸਨ।