GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ ‘ਚ ਕੈਦ

ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ ‘ਚ ਕੈਦ
Share this post via:

ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਗਏ 20 ਹਜ਼ਾਰ ਤੋਂ ਵੱਧ ਭਾਰਤੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਜੇਲ੍ਹਾਂ ਵਿੱਚ ਬਿਨਾਂ ਦਸਤਾਵੇਜ਼ੀ ਕੈਦੀਆਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਸ ਦੇ ਜ਼ਰੀਏ ਜੇਲ੍ਹਾਂ ਵਾਲੇ ਮੋਟੀ ਕਮਾਈ ਕਰਦੇ ਹਨ, ਪਰ ਕੈਦੀਆਂ ਨੂੰ ਨਾ ਦੇ ਬਰਾਬਰ ਭੁਗਤਾਨ ਕੀਤਾ ਜਾਂਦਾ ਹੈ। ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਕੈਦੀਆਂ ਨੂੰ ਹਨੇਰੇ ਵਾਲੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।

ਮਨੁੱਖੀ ਅਧਿਕਾਰਾਂ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਅਮਰੀਕੀ ਜੇਲ੍ਹਾਂ ਹਰ ਸਾਲ ਕੈਦੀਆਂ ਕੋਲੋਂ ਕੰਮ ਕਰਵਾ ਕੇ 11 ਅਰਬ ਡਾਲਰ ਯਾਨੀ 91 ਹਜ਼ਾਰ ਕਰੋੜ ਰੁਪਏ ਕਮਾਈ ਕਰਦੀ ਹੈ। ਹਾਲਾਂਕਿ ਕੈਦੀਆਂ ਨੂੰ ਸਿਰਫ ਇੱਕ ਘੰਟੇ ਦੇ ਕੰਮ ਲਈ ਤਨਖਾਹ ਮਿਲਦੀ ਹੈ। ਉਨ੍ਹਾਂ ਦੀ ਸਾਲਾਨਾ ਘੱਟੋ-ਘੱਟ ਉਜਰਤ 450 ਡਾਲਰ ਰੱਖੀ ਗਈ ਹੈ। ਜਾਂਚਕਾਰ ਜੈਨੀਫਰ ਨੇ ਦੱਸਿਆ ਕਿ ਜੇਲ ਵਿੱਚ ਗੈਰ- ਕਾਨੂੰਨੀ ਢੰਗ ਨਾਲ ਬੰਦ ਕੈਦੀਆਂ ਦੀ ਹਾਲਤ ਤਰਸਯੋਗ ਹੈ।

ਜੇਲ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇੰਨੇ ਫੰਡ ਨਹੀਂ ਹਨ ਕਿ ਉਹ ਇਨ੍ਹਾਂ ਕੈਦੀਆਂ ਨੂੰ ਉਚਿਤ ਤਨਖਾਹਾਂ ਦੇ ਸਕਣ, ਪਰ ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹਾਂ ਕੈਦੀਆਂ ਨੂੰ ਮਜ਼ਦੂਰ ਬਣਾ ਕੇ ਅਰਬਾਂ ਡਾਲਰ ਕਮਾ ਲੈਂਦੀਆਂ ਹਨ। ਇਸ ਤੋਂ ਬਾਅਦ ਵੀ ਕੈਦੀਆਂ ਦਾ ਸ਼ੋਸ਼ਣ ਹੁੰਦਾ ਹੈ। ਅਸਲ ਵਿੱਚ ਅਮਰੀਕਾ ਵਿੱਚ ਜੇਲ੍ਹਾਂ ਨੂੰ ਪ੍ਰਾਈਵੇਟ ਕੰਪਨੀਆਂ ਚਲਾਉਂਦੀਆਂ ਹਨ। ਇਨ੍ਹਾਂ ਜੇਲ੍ਹਾਂ ਵਿੱਚ ਜਿੰਨੇ ਜ਼ਿਆਦਾ ਕੈਦੀ ਹੋਣਗੇ, ਉਨ੍ਹਾਂਹੀ ਕੰਪਨੀਆਂ ਨੂੰ ਸਰਕਾਰ ਤੋਂ ਓਨਾ ਜ਼ਿਆਦਾ ਫਾਇਦਾ ਹੋਵੇਗਾ।

ਕੈਦੀਆਂ ਵੱਲੋਂ ਜੇਲ੍ਹਾਂ ਦਾ 80 ਫੀਸਦੀ ਕੰਮ ਕੀਤਾ ਜਾਂਦਾ ਹੈ। ਇਸ ਵਿੱਚ ਸਫਾਈ, ਮੁਰੰਮਤ ਦਾ ਕੰਮ, ਲਾਂਡਰੀ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਬਾਹਰਲੀਆਂ ਕੰਪਨੀਆਂ ਜੇਲ੍ਹਾਂ ਨੂੰ ਮੇਜ-ਕੁਰਸੀਆਂ ਅਤੇ ਹੋਰ ਸਮਾਨ ਬਣਾਉਣ ਦਾ ਠੇਕਾ ਵੀ ਦਿੰਦੀਆਂ ਹਨ। ਇਹ ਵੀ ਜੇਲ੍ਹ ਦੇ ਕੈਦੀਆਂ ਤੋਂ ਬਣਵਾਏ ਜਾਂਦੇ ਹਨ, ਜੋ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਫਿਰ ਉਨ੍ਹਾਂ ਨੂੰ ਇਕੱਲੇ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਪਰਿਵਾਰ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ।

ਮੈਕਸੀਕੋ ਰਾਹੀਂ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਏ ਭਾਰਤੀ ਮੂਲ ਦੇ ਪੰਜਾਬੀ ਨੇ ਦੱਸਿਆ ਕਿ ਮੈਂ ਇੱਕ ਸਾਲ ਤੋਂ ਕੈਲੀਫੋਰਨੀਆ ਦੀ ਜੇਲ੍ਹ ਵਿੱਚ ਬੰਦ ਹਾਂ। ਇਹ ਮੇਰੇ ਲਈ ਇੱਕ ਡਰਾਉਣੇ ਸੁਪਨੇ ਵਰਗਾ ਹੈ। ਸਾਨੂੰ ਉਥੇ ਪੱਗਾਂ ਅਤੇ ਕੜਾ ਪਹਿਨਣ ਦੀ ਵੀ ਇਜਾਜ਼ਤ ਨਹੀਂ ਸੀ। ਸ਼ਾਕਾਹਾਰੀ ਭੋਜਨ ਖਾਣ ਵਾਲੇ ਵੀ ਮਾਸ ਖਾਣ ਲਈ ਮਜਬੂਰ ਹਨ। ਸਰਹੱਦ ਪਾਰ ਕਰਕੇ ਘੁਸਪੈਠ ਕਰਨ ਦੇ ਜ਼ਿਆਦਾਤਰ ਮਾਮਲਿਆਂ ‘ਚ ਕੈਦੀਆਂ ਨੂੰ ਇੱਕ ਸਾਲ ਦੇ ਅੰਦਰ ਹੀ ਜ਼ਮਾਨਤ ਮਿਲ ਜਾਂਦੀ ਹੈ, ਪਰ ਕਈ ਕੈਦੀਆਂ ਦੇ ਕੋਲ ਵਕੀਲ ਲਈ ਪੈਸੇ ਵੀ ਨਹੀਂ ਹੁੰਦੇ ਹਨ। ਇਸ ਲਈ ਉਨ੍ਹਾਂ ਮਜਬੂਰੀ ‘ਚ ਜੇਲ੍ਹ ‘ਚ ਹੀ ਰਹਿਣਾ ਪੈਂਦਾ ਹੈ। 2022 ‘ਚ ਅਮਰੀਕਾ ‘ਚ ਗ੍ਰਿਫਤਾਰ ਹੋਏ 60 ਹਜ਼ਾਰ ਵਿਚੋਂ 40 ਹਜ਼ਾਰ ਭਾਰਤੀਆਂ ਨੂੰ ਜ਼ਮਾਨਤ ਮਿਲ ਗਈ ਪਰ 20 ਹਜ਼ਾਰ ਅਜੇ ਵੀ ਜੇਲ੍ਹਾਂ ‘ਚ ਬੰਦ ਹਨ।