GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਪਲਟੀ ਕਿਸ਼ਤੀ, ਅੱਠ ਲੋਕਾਂ ਦੀ ਮੌਤ

ਅਮਰੀਕਾ ‘ਚ ਪਲਟੀ ਕਿਸ਼ਤੀ, ਅੱਠ ਲੋਕਾਂ ਦੀ ਮੌਤ
Share this post via:

ਵਾਸਿੰਗਟਨ : ਕੈਲੀਫੋਰਨੀਆ ਦੇ ਸੈਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ ‘ਤੇ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। CNN ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਘਟਨਾ ਐਤਵਾਰ ਕਰੀਬ 11:30 ਵਜੇ ਵਾਪਰੀ। ਦੁਰਘਟਨਾ ਦੀ ਸੂਚਨਾ ਮੌਕੇ ‘ਤੇ ਮੱਛੀ ਫੜਨ ਵਾਲੀ ਕਿਸ਼ਤੀ ‘ਤੇ ਸਵਾਰ ਵਿਅਕਤੀ ਨੇ 911 ‘ਤੇ ਫੋਨ ਕਰਕੇ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਸੈਨ ਡਿਏਗੋ ਫਾਇਰ-ਬਚਾਅ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪਹਿਲਾਂ ਤਾਂ ਬਚਾਅ ਕਰਨ ਵਾਲਿਆਂ ਨੂੰ ਤੇਜ਼ ਲਹਿਰਾਂ ਕਾਰਨ ਬੀਚ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ। ਪਰ ਬਾਅਦ ‘ਚ ਸਾਰੇ ਵਿਅਕਤੀਆਂ ਦੀਆਂ ਲਾਸ਼ਾਂ ਭਾਲ ਲਈਆਂ ਗਈਆਂ। ਲਾਸ਼ਾਂ ਨੂੰ ਸੈਨ ਡਿਏਗੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਰੱਖਿਆ ਗਿਆ ਹੈ।