GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
Share this post via:

ਅਮਰੀਕਾ ਦੇ ਮੈਰੀਲੈਂਡ ਇਲਾਕੇ ‘ਚ ਇੱਕ 22 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਲਕਾ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਦੇ 22 ਸਾਲਾ ਰਾਜਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਰਾਜਵਿੰਦਰ ਸਿੰਘ ਸਾਲ 2018 ‘ਚ ਅਮਰੀਕਾ ਗਿਆ ਸੀ, ਜਿੱਥੇ ਪਹਿਲਾਂ ਇਸ ਨੌਜਵਾਨ ਨੇ ਸਟੋਰ ‘ਚ ਕੰਮ ਕੀਤਾ ਅਤੇ ਬਾਅਦ ‘ਚ ਟਰਾਲਾ ਸਿੱਖਿਆ।

ਹੁਣ ਇਹ ਨੌਜਵਾਨ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਨੇ ਦੱਸਿਆ ਉਨ੍ਹਾਂ ਦਾ ਲੜਕਾ ਹੁਣ ਕੈਲੇਫੋਰਨੀਆ ‘ਚ ਰਹਿ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ 17 ਸਾਲ ਦੀ ਉਮਰ ‘ਚ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਰਾਜਵਿੰਦਰ ਉਥੇ ਪੱਕਾ ਵੀ ਹੋ ਗਿਆ ਸੀ ਪਰ ਹਾਲੇ ਗ੍ਰੀਨ ਕਾਰਡ ਮਿਲਣਾ ਬਾਕੀ ਸੀ।

ਅਮਰੀਕਾ ਦੇ ਸਮੇਂ ਮੁਤਾਬਕ 5 ਅਪ੍ਰੈਲ ਨੂੰ ਸ਼ਾਮ ਦੇ 6 ਕੁ ਵਜੇ ਦੇ ਲਗਭਗ ਉਕਤ ਨੌਜਵਾਨ ਅਮਰੀਕਾ ਦੇ ਮੈਰੀਲੈਂਡ ਇਲਾਕੇ ਵਿੱਚ ਟਰਾਲਾ ਖੜ੍ਹਾ ਕਰਕੇ ਸਟੋਰ ਤੋਂ ਸਾਮਾਨ ਲੈਣ ਚੱਲਿਆ ਸੀ, ਇਸ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਰਾਜਵਿੰਦਰ ਸਿੰਘ ਨੂੰ ਜ਼ੋਰਦਾਰ ਟੱਕਰ ਮਾਰੀ ਦਿੱਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਦੀ ਮੌਤ ਹੋ ਗਈ।