GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਡ ਕਾਰਨ 2 ਹਜ਼ਾਰ ਤੋਂ ਵੱਧ ਉਡਾਣਾਂ ਰੱਦ

ਅਮਰੀਕਾ ‘ਚ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਡ ਕਾਰਨ 2 ਹਜ਼ਾਰ ਤੋਂ ਵੱਧ ਉਡਾਣਾਂ ਰੱਦ
Share this post via:

ਅਮਰੀਕਾ ਵਿਚ ਠੰਡ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ। ਮੌਸਮ ਦੀ ਖਰਾਬੀ ਕਾਰਨ ਕ੍ਰਿਸਮਸ ਡੇ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਵੀਰਵਾਰ ਨੂੰ ਅਮਰੀਕਾ ‘ਚ ਤਿੰਨ ਹਜ਼ਾਰ ਉਡਾਣਾਂ ਰੱਦ ਹੋ ਗਈਆਂ। Flightaware.com ਪੋਰਟਲ ਨੇ ਅੱਜ ਇੱਥੇ ਦੱਸਿਆ ਕਿ ਅਮਰੀਕਾ ਵਿੱਚ ਕੁੱਲ 1,445 ਬਾਹਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 1631 ਉਡਾਣਾਂ ਵਿੱਚ ਦੇਰੀ ਹੋਈ ਹੈ।

ਪੋਰਟਲ ਨੇ ਦੱਸਿਆ ਕਿ ਸ਼ਿਕਾਗੋ ਦੀਆਂ ਉਡਾਣਾਂ ਵਿੱਚ ਸਭ ਤੋਂ ਵੱਧ ਬਦਲਾਅ ਹੋਏ ਹਨ। ਸ਼ਿਕਾਗੋ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਗਭਗ 460 ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ 90 ਤੋਂ ਵੱਧ ਉਡਾਣਾਂ ਨੂੰ ਮੁਲਤਵੀ ਕਰਨਾ ਪਿਆ। ਸ਼ਿਕਾਗੋ ਮਿਡਵੇਅ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਅਗਲੇ ਕੁਝ ਦਿਨਾਂ ਲਈ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। “ਸ਼ਕਤੀਸ਼ਾਲੀ ਸਰਦੀਆਂ ਦਾ ਤੂਫਾਨ ਮੱਧ ਅਤੇ ਪੂਰਬੀ ਅਮਰੀਕਾ ਵਿੱਚ ਵਿਆਪਕ ਤੌਰ ‘ਤੇ ਵਿਘਨਕਾਰੀ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਬਿਆਨ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਪੂਰਬੀ ਹਿੱਸੇ ‘ਚ ਸ਼ੁੱਕਰਵਾਰ ਤੱਕ ਰਿਕਾਰਡ ਤੋੜ ਠੰਡੀਆਂ ਅਤੇ ਮਾਰੂ ਹਵਾਵਾਂ ਚੱਲਦੀਆਂ ਰਹਿਣਗੀਆਂ। ਓਰੇਗਨ ਅਤੇ ਵਾਸ਼ਿੰਗਟਨ ਰਾਜਾਂ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਸੇਵਾ ਨੇ ਵਾਸ਼ਿੰਗਟਨ ਤੋਂ ਫਲੋਰੀਡਾ ਤੱਕ 30 ਤੋਂ ਵੱਧ ਰਾਜਾਂ ਲਈ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ।