ਅਮਰੀਕਾ ਦੇ ਸੂਬੇ ਕਨੈਕਟੀਕਟ ‘ਚ ਹੋਏ ਸੜਕ ਹਾਦਸੇ ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ
ਕਨੈਕਟੀਕਟ, ਅਮਰੀਕਾ (ਕੁਲਤਰਨ ਸਿੰਘ ਪਧਿਆਣਾ) : ਅਮਰੀਕਾ ਦੇ ਕਨੈਕਟੀਕਟ ਸੂਬੇ ਚ ਮੰਗਲਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਦੀ ਮਿੰਨੀ ਵੈਨ ਨਾਲ ਟੱਕਰ ਹੋ ਗਈ। ਮ੍ਰਿਤਕ ਵਿਦਿਆਰਥੀ ਭਾਰਤ ਦੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ।
ਹਾਦਸੇ ਸਮੇਂ ਮਿੰਨੀ ਵੈਨ ਵਿੱਚ ਅੱਠ ਜਣੇ ਸਵਾਰ ਸਨ ਜਿੰਨਾ ਚੋਂ ਤਿੰਨ ਜਣਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪ੍ਰੇਮ ਕੁਮਾਰ ਰੈਡੀ (ਹੈਦਰਾਬਾਦ), ਪਵਨੀ (ਵਾਰੰਗਲ) ਅਤੇ ਵੀ. ਸਾਈ ਨਰਸਿਮਹਾ (ਪੂਰਬੀ ਗੋਦਾਵਰੀ) ਵਜੋਂ ਹੋਈ ਹੈ।