GTA News Media

Top Info Bar
22.1°C Toronto Loading date...
World

ਅਮਰੀਕਾ ਦੇ Arkansas ‘ਚ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋਈ ਭਾਰਤੀ ਵਿਦਿਆਰਥਣ

ਅਮਰੀਕਾ ਦੇ Arkansas ‘ਚ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋਈ ਭਾਰਤੀ ਵਿਦਿਆਰਥਣ
Share this post via:

ਅਮਰੀਕਾ ਦੇ Arkansas ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ‘ਚ ਭਾਰਤੀ ਮੂਲ ਦੀ ਵਿਦਿਆਰਥਣ ਜ਼ਖਮੀ ਹੋ ਗਈ, ਹਾਦਸਾ ਕਾਰ ਬੇਕਾਬੂ ਹੋ ਕੇ ਪਲਟਣ ਕਾਰਨ ਵਾਪਰਿਆ। ਵਿਦਿਆਰਥਣ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕੈਨਸਸ ਦੀ ਵਿਚੀਟਾ ਸਟੇਟ ਯੂਨੀਵਰਸਿਟੀ ਦੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਲਿਕਿਥਾ ਰਾਤ ਨੂੰ ਦੋਸਤਾਂ ਨਾਲ ਬਾਹਰ ਗਈ ਹੋਈ ਸੀ ਜਦੋਂ ਇਹ ਹਾਦਸਾ Arkansas ਦੇ ਇਕ ਹਾਈਵੇਅ ‘ਤੇ ਵਾਪਰਿਆ। ਲਿਕਿਥਾ ਦੀ ਕਾਰ ਦੋ ਵਾਰ ਪਲਟ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਈ।

ਇਕ ਡਰਾਈਵਰ, ਲਿਕਿਥਾ ਅਤੇ ਉਸ ਦੇ ਦੋਸਤਾਂ ਨੂੰ ਉੱਤਰ-ਪੱਛਮੀ ਅਰਕਾਨਸਾਸ ਦੇ ਮਰਸੀ ਹਸਪਤਾਲ ਲੈ ਗਿਆ, ਜਿੱਥੇ ਵਿਦਿਆਰਥਣ ਨੂੰ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ। GoFundMe ਪੇਜ ਦੇ ਅਨੁਸਾਰ, ਲਿਕਿਥਾ ਨੂੰ ਦਿਮਾਗ ਦੀ ਗੰਭੀਰ ਸੱਟ ਲੱਗ ਗਈ ਹੈ, ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ‘ਤੇ ਹੈ।