GTA News Media

Top Info Bar
22.1°C Toronto Loading date...
World

ਅਮਰੀਕਾ: ਵੀਜ਼ਾ ਰੀਨਿਊਅਲ ਪ੍ਰੋਗਰਾਮ ਨਾਲ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਅਮਰੀਕਾ: ਵੀਜ਼ਾ ਰੀਨਿਊਅਲ ਪ੍ਰੋਗਰਾਮ ਨਾਲ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
Share this post via:

ਅਮਰੀਕਾ ਦਸੰਬਰ ਵਿੱਚ H-1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੇ ਘਰੇਲੂ ਨਵੀਨੀਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ।

20 ਹਜ਼ਾਰ ਵੀਜ਼ੇ ਕੀਤੇ ਜਾਣਗੇ ਜਾਰੀ
ਵੀਜ਼ਾ ਸੇਵਾਵਾਂ ਲਈ ਵਿਦੇਸ਼ ਦੀ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਕਿਹਾ, “ਘਰੇਲੂ ਵੀਜ਼ਾ ਨਵੀਨੀਕਰਨ ਪ੍ਰੋਗਰਾਮ, ਜੋ ਭਾਰਤ ‘ਤੇ ਬਹੁਤ ਜ਼ਿਆਦਾ ਕੇਂਦ੍ਰਿਤ ਹੈ, ਅਸੀਂ ਇਸ ਦਾ ਸੰਚਾਲਨ ਕਰ ਰਹੇ ਹਾਂ। ਦਸੰਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਵਿਦੇਸ਼ ਵਿਭਾਗ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ 20 ਹਜ਼ਾਰ ਵੀਜ਼ੇ ਜਾਰੀ ਕਰੇਗਾ ਜੋ ਪਹਿਲਾਂ ਹੀ ਦੇਸ਼ ਦੇ ਅੰਦਰ ਹਨ।”

ਪਹਿਲੇ ਗਰੁੱਪ ‘ਚ 20 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਣਗੇ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕ ਹੋਣਗੇ ਅਤੇ ਜਿਵੇਂ-ਜਿਵੇਂ ਇਹ ਪ੍ਰੋਗਰਾਮ ਅੱਗੇ ਵਧੇਗਾ ਇਸ ਦਾ ਵਿਸਥਾਰ ਕੀਤਾ ਜਾਵੇਗਾ। ਇਹ ਪ੍ਰੋਗਰਾਮ ਭਾਰਤ ਲਈ ਬਹੁਤ ਲਾਭਦਾਇਕ ਹੋਵੇਗਾ ਅਤੇ ਲੋਕਾਂ ਨੂੰ ਆਪਣੇ ਵੀਜ਼ਾ ਰੀਨਿਊ ਕਰਨ ਲਈ ਵੀਜ਼ਾ ਮੁਲਾਕਾਤ ਲਈ ਵਾਪਸ ਭਾਰਤ ਜਾਂ ਹੋਰ ਕਿਤੇ ਜਾਣ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਵੇਗਾ।

ਹਾਲਾਂਕਿ ਵਿਦੇਸ਼ ਵਿਭਾਗ ਪਿਛਲੇ ਕੁਝ ਸਮੇਂ ਤੋਂ ਪਾਇਲਟ ਆਧਾਰ ‘ਤੇ ਅਜਿਹੇ ਪ੍ਰੋਗਰਾਮ ਨੂੰ ਸ਼ੁਰੂ ਕਰਨ ‘ਤੇ ਕੰਮ ਕਰ ਰਿਹਾ ਹੈ, ਪਰ ਇਸ ਦਾ ਰਸਮੀ ਐਲਾਨ ਮੋਦੀ ਦੇ ਦੌਰੇ ਦੌਰਾਨ ਕੀਤਾ ਗਿਆ ਸੀ, ਜਿਸ ਦਾ ਜ਼ਿਕਰ ਸਾਂਝੇ ਬਿਆਨ ਵਿੱਚ ਕੀਤਾ ਗਿਆ। ਇਹ ਰਾਹਤ 10 ਲੱਖ ਤੋਂ ਵੱਧ ਐੱਚ-1ਬੀ ਧਾਰਕਾਂ ਨੂੰ ਪ੍ਰਭਾਵਤ ਕਰੇਗੀ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਭਾਰਤੀ ਹਨ।