GTA News Media

Top Info Bar
22.1°C Toronto Loading date...
Canada World

ਅਮਰੀਕਾ ਵੱਲੋਂ ਸੌਫ਼ਟਵੁੱਡ ਲੱਕੜ ‘ਤੇ ਡਿਊਟੀ ਲਾਉਣ ਦੇ ਫ਼ੈਸਲੇ ਦਾ ਕੈਨੇਡਾ ਨੇ ਕੀਤਾ ਵਿਰੋਧ

ਅਮਰੀਕਾ ਵੱਲੋਂ ਸੌਫ਼ਟਵੁੱਡ ਲੱਕੜ ‘ਤੇ ਡਿਊਟੀ ਲਾਉਣ ਦੇ ਫ਼ੈਸਲੇ ਦਾ ਕੈਨੇਡਾ ਨੇ ਕੀਤਾ ਵਿਰੋਧ
Share this post via:

ਕੈਨੇਡਾ ਸਰਕਾਰ ਅਮਰੀਕਾ ਵੱਲੋਂ ਕੈਨੇਡੀਅਨ ਸੌਫ਼ਟਵੁੱਡ ਲੱਕੜ ‘ਤੇ ਡਿਊਟੀ ਲਗਾਉਣ ਦੇ ਤਾਜ਼ਾ ਫ਼ੈਸਲੇ ਦਾ ਵਿਰੋਧ ਕਰ ਰਹੀ ਹੈ। ਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਟ੍ਰੈਜ਼ਰੀ ਵਿਭਾਗ ਵੱਲੋਂ ਪਿਛਲੇ ਮਹੀਨੇ ਕੀਤੇ ਡਿਊਟੀਆਂ ਦੇ ਮੁਲਾਂਕਣ ਦੇ ਜੁਡੀਸ਼ੀਅਲ ਰੀਵਿਊ ਦੀ ਮੰਗ ਕਰ ਰਿਹਾ ਹੈ। ਕੈਨੇਡਾ ਅਮਰੀਕਾ ਵੱਲੋਂ ਡਿਊਟੀਆਂ ਲਾਉਣ ਦੇ ਫ਼ੈਸਲੇ ਨੂੰ ਅਣਉਚਿਤ, ਗ਼ੈਰ-ਵਾਜਬ ਅਤੇ ਗ਼ੈਰ-ਕਾਨੂੰਨੀ ਆਖਦਾ ਰਿਹਾ ਹੈ।

ਤਾਜ਼ਾ ਪ੍ਰਸ਼ਾਸਨਿਕ ਸਮੀਖਿਆ ਨੇ ਮਾਮੂਲੀ ਰਾਹਤ ਤਾਂ ਪ੍ਰਦਾਨ ਕੀਤੀ ਹੈ, ਪਰ ਸੰਯੁਕਤ ਡਿਊਟੀ ਦਰ 7.99% ‘ਤੇ ਬਰਕਰਾਰ ਹੈ। ਇੰਗ ਨੇ ਅਮਰੀਕੀ ਹਮਰੁਤਬਾ ਕੈਥਰੀਨ ਟੇਅ ਨੂੰ ਬੈਠ ਕੇ ਗੱਲਬਾਤ ਰਾਹੀਂ ਇਸ ਦਹਾਕਿਆਂ ਪੁਰਾਣੇ ਵਿਵਾਦ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਆਪਸੀ ਸਮਝੌਤਾ ਚੁਣੌਤੀਪੂਰਨ ਹੈ, ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਗੂਲੇਟਰੀ ਸਿਸਟਮ ਕਰਕੇ ਅਮਰੀਕਾ ਦੇ ਉਤਪਾਦਕਾਂ ਨੂੰ ਨੁਕਸਾਨ ਹੁੰਦਾ ਹੈ।