GTA News Media

Top Info Bar
22.1°C Toronto Loading date...
Punjab Technology World

ਆਸਟ੍ਰੇਲੀਆ: 16 ਸਾਲ ਤੋਂ ਛੋਟੇ ਬੱਚਿਆਂ ਲਈ ਇੰਟਰਨੈੱਟ ਤੋਂ ਬੱਚਿਆਂ ਨੂੰ ਦੂਰ ਰੱਖਣ ਵਾਲਾ ਬਿੱਲ ਪਾਸ

ਆਸਟ੍ਰੇਲੀਆ: 16 ਸਾਲ ਤੋਂ ਛੋਟੇ ਬੱਚਿਆਂ ਲਈ ਇੰਟਰਨੈੱਟ ਤੋਂ ਬੱਚਿਆਂ ਨੂੰ ਦੂਰ ਰੱਖਣ ਵਾਲਾ ਬਿੱਲ ਪਾਸ
Share this post via:
ਆਸਟ੍ਰੇਲੀਆ ਦੀ ਸੰਸਦ ਨੇ ਇੱਕ ਨਵਾਂ ਬਿੱਲ ਪਾਸ ਕੀਤਾ ਹੈ ਜੋ 16 ਸਾਲ ਤੋਂ ਛੋਟੇ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਅਤੀ ਪ੍ਰਭਾਵ ਤੋਂ ਬਚਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਬੁੱਧਵਾਰ ਨੂੰ ਇਹ ਬਿੱਲ ਪ੍ਰਤੀਨਿਧੀ ਸਭਾ ਵਿਚ ਪਾਸ ਹੋਇਆ, ਜਿਸਦੇ ਪੱਖ ਵਿਚ 102 ਵੋਟਾਂ ਪਈਆਂ ਜਦਕਿ ਵਿਰੋਧ ਵਿਚ ਸਿਰਫ 13 ਵੋਟਾਂ ਆਈਆਂ। ਹੁਣ ਇਹ ਬਿੱਲ ਸੈਨੇਟ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਸਦੇ ਕਾਨੂੰਨ ਬਣਨ ਦੀ ਸੰਭਾਵਨਾ ਹੈ, ਕਿਉਂਕਿ ਇਹ ਉੱਥੋਂ ਦੀਆਂ ਪ੍ਰਮੁੱਖ ਪਾਰਟੀਆਂ ਦੇ ਸਮਰਥਨ ਨਾਲ ਹੈ।

ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ, ਤਾਂ ਇੰਟਰਨੈੱਟ ਪਲੇਟਫਾਰਮਾਂ ਨੂੰ ਉਮਰ ਪਾਬੰਦੀਆਂ ਲਾਗੂ ਕਰਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਜਾਵੇਗਾ। ਟਿਕਟਾਕ, ਫੇਸਬੁੱਕ, ਸਨੈਪਚੈਟ, ਇੰਸਟਾਗ੍ਰਾਮ, ਰੇਡਿਟ ਅਤੇ ਐਕਸ ਵਰਗੇ ਪਲੇਟਫਾਰਮਾਂ ਉੱਪਰ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ’ਤੇ ਖਾਤੇ ਬਣਾਉਣ ਤੋਂ ਰੋਕਣ ਲਈ ਪੱਕੇ ਇੰਤਜਾਮ ਕਰਨ।

ਜੇਕਰ ਕੋਈ ਪਲੇਟਫਾਰਮ ਇਸ ਗੱਲ ਨੂੰ ਲਾਗੂ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਭਾਰੀ ਜੁਰਮਾਨਾ ਭੁਗਤਨਾ ਪਵੇਗਾ। ਇਸ ਵਿੱਚ ਪ੍ਰਤੀ ਉਲੰਘਣਾ ਢਾਈ ਅਰਬ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਇਹ ਕਦਮ ਬੱਚਿਆਂ ਨੂੰ ਆਨਲਾਈਨ ਜਗਤ ਦੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਬਚਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਕੈਨੇਡਾ ਵਿਚ ਵੀ ਇਹ ਮਾਮਲਾ ਧਿਆਨ ਵਾਲਾ ਹੈ, ਕਿਉਂਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਸਿਰਫ ਇੱਕ ਦੇਸ਼ ਤੱਕ ਸੀਮਤ ਨਹੀਂ ਹਨ।