GTA News Media

Top Info Bar
22.1°C Toronto Loading date...
World

ਇਜ਼ਰਾਈਲ ਤੇ ਹਮਾਸ ਅਸਥਾਈ ਜੰਗਬੰਦੀ ਲਈ ਸਹਿਮਤ

ਇਜ਼ਰਾਈਲ ਤੇ ਹਮਾਸ ਅਸਥਾਈ ਜੰਗਬੰਦੀ ਲਈ ਸਹਿਮਤ
Share this post via:

ਸੱਤ ਹਫ਼ਤਿਆਂ ਤੋਂ ਜਾਰੀ ਜੰਗ ਵਿਚ ਇਹ ਪਹਿਲਾ ਵਿਰਾਮ ਕਤਰ ਅਤੇ ਮਿਸਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੰਭਵ ਹੋਇਆ ਹੈ। ਬੁੱਧਵਾਰ ਨੂੰ ਇਜ਼ਰਾਈਲ ਅਤੇ ਹਮਾਸ ਗਾਜ਼ਾ ਵਿੱਚ ਘੱਟੋ ਘੱਟ ਚਾਰ ਦਿਨਾਂ ਲਈ ਇੱਕ ਅਸਥਾਈ ਜੰਗਬੰਦੀ, ਇਜ਼ਰਾਈਲੀ ਜੇਲ੍ਹ ਵਿੱਚ ਬੰਦ ਘੱਟੋ-ਘੱਟ 150 ਫ਼ਲਸਤੀਨੀਆਂ ਦੇ ਬਦਲੇ ਹਮਾਸ ਲੜਾਕਿਆਂ ਦੁਆਰਾ ਫੜੇ ਗਏ ਘੱਟੋ-ਘੱਟ 50 ਬੰਧਕਾਂ ਨੂੰ ਰਿਹਾਅ ਕਰਨ ਅਤੇ ਗਾਜ਼ਾ ਵਿਚ ਹੋਰ ਮਾਨਵਤਾਵਾਦੀ ਸਹਾਇਤਾ ਭੇਜੇ ਜਾਣ ਲਈ ਸਹਿਮਤ ਹੋਏ ਹਨ।

ਇਜ਼ਰਾਈਲ ਦਾ ਕਹਿਣਾ ਹੈ ਕਿ ਜੇਕਰ ਬੰਧਕਾਂ ਦੀ ਰਿਹਾਈ ਜਾਰੀ ਰਹਿੰਦੀ ਹੈ ਤਾਂ ਜੰਗਬੰਦੀ ਦੀ ਮਿਆਦ ਵੀ ਵਧਾ ਦਿੱਤੀ ਜਾਵੇਗੀ। 7 ਅਕਤੂਬਰ ਨੂੰ ਹਮਾਸ ਨੇ ਦੱਖਣੀ ਇਜ਼ਰਾਈਲ ‘ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਕਰੀਬ 240 ਲੋਕਾਂ ਨੂੰ ਬੰਧੀ ਬਣਾ ਲਿਆ ਸੀ। ਇਨ੍ਹਾਂ ਬੰਧਕਾਂ ਵਿਚੋਂ ਅੱਧੇ ਤੋਂ ਵੱਧ ਲੋਕਾਂ ਕੋਲ ਵਿਦੇਸ਼ੀ ਜਾਂ ਦੋਹਰੀ ਨਾਗਰਿਕਤਾ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਆਰਮੀ ਰੇਡੀਓ ਨੂੰ ਦੱਸਿਆ ਕਿ ਬੰਧਕਾਂ ਦੇ ਪਹਿਲੇ ਸਮੂਹ ਦੇ ਵੀਰਵਾਰ ਨੂੰ ਰਿਹਾਅ ਹੋਣ ਦੀ ਉਮੀਦ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ ਸੀ ਕਿ ਅਗਲੇ ਚਾਰ ਦਿਨਾਂ ਵਿਚ ਘੱਟੋ ਘੱਟ 10 ਜੀਆਂ ਪ੍ਰਤੀ ਦਿਨ ਦੀ ਦਰ ਨਾਲ 50 ਔਰਤਾਂ ਅਤੇ ਬੱਚੇ ਰਿਹਾਅ ਕੀਤੇ ਜਾਣਗੇ। ਇਜ਼ਰਾਈਲ ਦੇ ਨਿਆਂ ਮੰਤਰਾਲੇ ਨੇ 300 ਫ਼ਲਸਤੀਨੀ ਕੈਦੀਆਂ ਦੇ ਨਾਵਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ ਜਿਨ੍ਹਾਂ ਨੂੰ ਰਿਹਾ ਕੀਤਾ ਜਾ ਸਕਦਾ ਹੈ।

ਜੰਗਬੰਦੀ ਵਾਰਤਾ ਵਿੱਚ ਕਤਰ ਦੇ ਮੁੱਖ ਵਾਰਤਾਕਾਰ, ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਮੁਹੰਮਦ ਅਲ-ਖੁਲਾਫੀ ਨੇ ਰੋਏਟਰਜ਼ ਨੂੰ ਦੱਸਿਆ ਕਿ ਜੰਗਬੰਦੀ ਦਾ ਮਤਲਬ ਕੋਈ ਵੀ ਹਮਲਾ ਨਹੀਂ ਹੋਵੇਗਾ। ਕੋਈ ਫੌਜੀ ਹਿਲਜੁਲ ਨਹੀਂ, ਕੋਈ ਵਿਸਥਾਰ ਨਹੀਂ, ਕੁਝ ਨਹੀਂ। ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਹੁਣ ਆਖ਼ਰਕਾਰ ਦੋ-ਮੁਲਕੀ ਹੱਲ ਲਈ ਗੱਲਬਾਤ ਮੁੜ ਸ਼ੁਰੂ ਕਰਨ ਵੱਲ ਲੈ ਜਾਣਾ ਚਾਹੀਦਾ ਹੈ। ਪਰ ਨੇਤਨਯਾਹੂ ਨੇ ਕਿਹਾ ਕਿ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਹਮਾਸ ਦੇ ਖਿਲਾਫ ਆਪਣਾ ਹਮਲਾ ਦੁਬਾਰਾ ਸ਼ੁਰੂ ਕਰੇਗਾ।