ਇੰਗਲੈਂਡ ‘ਚ ਲਾਪਤਾ ਸਿੱਖ ਨੌਜਵਾਨ ਦੀ ਬਰਾਮਦ ਹੋਈ ਲਾਸ਼
ਇੰਗਲੈਂਡ ਵਿਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਦੀ ਦੀ ਲਾਸ਼ ਬਰਾਮਦ ਹੋਈ ਹੈ। 23 ਸਾਲ ਦਾ ਗੁਰਸ਼ਰਨ ਸਿੰਘ ਭਾਟੀਆ 15 ਦਸੰਬਰ ਤੋਂ ਲਾਪਤਾ ਸੀ ਅਤੇ ਉਸ ਦੀ ਮੌਤ ਸਮੁੰਦਰ ਵਿਚ ਡੁੱਬਣ ਕਾਰਨ ਹੋਈ ਹੈ। ਗੁਰਸ਼ਰਨ ਸਿੰਘ ਭਾਟੀਆ ਪੂਰਬੀ ਲੰਡਨ ਵਿਚ ਪੜ੍ਹਾਈ ਕਰਨ ਗਿਆ ਸੀ। ਉਸ ਨੇ ਲੈਸਟਰਸ਼ਾਇਰ ਦੀ ਲਫਬ੍ਰੋਅ ਯੂਨੀਵਰਸਿਟੀ ਵਿਚ ਦਾਖਲ ਲਿਆ ਅਤੇ ਪੋਸਟ ਗ੍ਰੈਜੁਏਸ਼ਨ ਦਾ ਕੋਰਸ ਕਰ ਰਿਹਾ ਸੀ। ਉਸ ਨੂੰ ਆਖ਼ਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ਼ ਵਿਖੇ ਦੇਖਿਆ ਗਿਆ ਸੀ।