GTA News Media

Top Info Bar
22.1°C Toronto Loading date...
Canada Crime Punjab World

ਕੈਨੇਡਾ ਦੇ ਕੈਨਥ ਲਾਅ ਖਿਲਾਫ 18 ਸਾਲਾ ਕੁੜੀ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ, 131 ਮੌਤਾਂ ਦਾ ਜ਼ਿੰਮੇਵਾਰ

ਕੈਨੇਡਾ ਦੇ ਕੈਨਥ ਲਾਅ ਖਿਲਾਫ 18 ਸਾਲਾ ਕੁੜੀ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ, 131 ਮੌਤਾਂ ਦਾ ਜ਼ਿੰਮੇਵਾਰ
Share this post via:

ਕੈਨੇਡਾ ਸਣੇ 60 ਤੋਂ ਵੱਧ ਦੇਸ਼ਾਂ ਵਿਚ ਜ਼ਹਿਰ ਸਪਲਾਈ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨਥ ਲਾਅ ਦੇ ਵਿਰੁੱਧ, 18 ਸਾਲ ਦੀ ਜੇਸ਼ਨੀਆ ਦੇ ਮਾਪਿਆਂ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਹੈ। ਜੇਸ਼ਨੀਆ ਦੇ ਮਾਪੇ, ਮਾਰੀਆ ਲੋਪੇਜ਼ ਅਤੇ ਲਿਓਨਾਰਡੋ, ਜੋ ਆਪਣੀ ਇਕਲੌਤੀ ਬੇਟੀ ਨੂੰ ਗਵਾਚੁੱਕੇ ਹਨ, ਨੇ ਕੈਨਥ ਲਾਅ ਨੂੰ ਜਵਾਬਦੇਹ ਬਣਾਉਂਦੇ ਹੋਏ ਕਿਹਾ ਹੈ ਕਿ ਉਸ ਨੇ ਉਹਨਾਂ ਦੀ ਧੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ।

ਉਨਟਾਰੀਓ ਦੇ ਨਿਊ ਮਾਰਕਿਟ ਦੀ ਅਦਾਲਤ ਵਿਚ ਦਾਇਰ ਇਸ ਮੁਕੱਦਮੇ ਵਿਚ ਦੱਸਿਆ ਗਿਆ ਹੈ ਕਿ ਜੇਸ਼ਨੀਆ ਇੱਕ ਚਹਿਰਾ ਖਿੜੀ ਹੋਈ, ਜੀਵਨ ਦੀਆਂ ਹਰ ਖੁਸ਼ੀ ਵਿਚ ਰੂਚੀ ਰੱਖਣ ਵਾਲੀ ਕੁੜੀ ਸੀ, ਜਿਸ ਨੇ ਕਦੇ ਵੀ ਖੁਦਕੁਸ਼ੀ ਬਾਰੇ ਨਹੀਂ ਸੋਚਿਆ ਹੋਵੇਗਾ। ਇਸ ਸਦਮੇ ਦੇ ਬਾਅਦ, ਪਰਿਵਾਰ ਨੇ 20 ਲੱਖ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ।

ਇਹ ਵੀ ਦਰਜ ਹੈ ਕਿ ਕੈਨਥ ਲਾਅ ਉੱਤੇ ਉਨਟਾਰੀਓ ਵਿੱਚ ਘੱਟੋ ਘੱਟ 14 ਮੌਤਾਂ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਹਨ। ਉਹ ਇਸ ਤੋਂ ਪਹਿਲਾਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ਾਂ ਤੋਂ ਇਨਕਾਰ ਕਰ ਚੁੱਕਾ ਹੈ ਅਤੇ ਵਕੀਲਾਂ ਵੱਲੋਂ ਹੁਣ ਤੱਕ ਇਸ ਸਿਵਲ ਮੁਕੱਦਮੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

ਕੈਨਥ ਲਾਅ ਦੇ ਵਿਰੁੱਧ ਸਿਰਫ਼ ਕੈਨੇਡਾ ਵਿੱਚ ਹੀ ਨਹੀਂ, ਬਲਕਿ ਯੂ.ਕੇ. ਅਤੇ ਨਿਊਜ਼ੀਲੈਂਡ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਮੁਕੱਦਮੇ ਸ਼ੁਰੂ ਹੋ ਚੁੱਕੇ ਹਨ।