GTA News Media

Top Info Bar
22.1°C Toronto Loading date...
Canada Punjab World

ਕੈਨੇਡਾ ਨੇ 2024 ਵਿੱਚ ਜਾਰੀ ਕੀਤੇ 2.17 ਲੱਖ ਸਟੱਡੀ ਵੀਜ਼ੇ

ਕੈਨੇਡਾ ਨੇ 2024 ਵਿੱਚ ਜਾਰੀ ਕੀਤੇ 2.17 ਲੱਖ ਸਟੱਡੀ ਵੀਜ਼ੇ
Share this post via:

 ਕੈਨੇਡਾ ਵਿਚ ਸਟੱਡੀ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰੇਕ ਸਾਲ ਵਧ ਰਹੀ ਹੈ। 2024 ਦੇ ਪਹਿਲੇ ਚਾਰ ਮਹੀਨਿਆਂ ਵਿੱਚ 187,510 ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 165,805 ਵੀਜ਼ਿਆਂ ਤੋਂ ਵੱਧ ਹਨ। ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ 81,260 ਵੀਜ਼ੇ ਮਿਲੇ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 72,750 ਸੀ।

ਇਹ ਅੰਕੜੇ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਕੈਨੇਡਾ ਵਿੱਚ ਆਰਜ਼ੀ ਵੀਜ਼ਾ ਲੈ ਕੇ ਰਹਿਣ ਵਾਲੇ ਵਿਦੇਸ਼ੀਆਂ ਦੀ ਗਿਣਤੀ 2.8 ਮਿਲੀਅਨ ਤੱਕ ਪਹੁੰਚ ਗਈ ਹੈ। 2023 ਵਿੱਚ ਕੈਨੇਡਾ ਨੇ 682,000 ਤੋਂ ਵੱਧ ਸਟੱਡੀ ਵੀਜ਼ੇ ਜਾਰੀ ਕੀਤੇ, ਜਿਨ੍ਹਾਂ ਵਿੱਚੋਂ 278,000 ਭਾਰਤੀ ਸੀ। 2024 ਦੇ ਮੌਜੂਦਾ ਅੰਕੜਿਆਂ ਦੇ ਮੁਤਾਬਕ, ਹੁਣ ਤੱਕ 216,620 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 91,510 ਭਾਰਤੀ ਵਿਦਿਆਰਥੀਆਂ ਨੂੰ ਮਿਲੇ ਹਨ।

ਕੈਨੇਡਾ ਦੇ ਹਾਊਸਿੰਗ ਸੰਕਟ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਸਟੱਡੀ ਵੀਜ਼ਿਆਂ ਦੀ ਗਿਣਤੀ 35% ਘਟਾਉਣ ਦਾ ਐਲਾਨ ਕੀਤਾ ਸੀ। ਇਸ ਵਰ੍ਹੇ 360,000 ਵੀਜ਼ੇ ਜਾਰੀ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ 2 ਲੱਖ ਦਾ ਅੰਕੜਾ ਪਹਿਲਾਂ ਹੀ ਪਾਰ ਹੋ ਚੁੱਕਾ ਹੈ। ਮਈ 2023 ਵਿੱਚ 34,400 ਸਟੱਡੀ ਵੀਜ਼ੇ ਜਾਰੀ ਹੋਏ ਸਨ, ਜਦਕਿ 2024 ਵਿੱਚ ਇਹ ਗਿਣਤੀ 30,490 ਸੀ। ਭਾਰਤੀ ਵਿਦਿਆਰਥੀਆਂ ਲਈ ਮਈ 2023 ਵਿੱਚ 13,000 ਵੀਜ਼ੇ ਜਾਰੀ ਕੀਤੇ ਗਏ ਸਨ, ਜਦਕਿ ਇਸ ਸਾਲ ਇਹ ਗਿਣਤੀ 10,560 ਸੀ।

ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 19 ਮਾਰਚ ਤੋਂ ਨਵੇਂ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਮੁਤਾਬਕ ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦ ਸਕਦੇ ਹਨ। ਕੁਝ ਅੰਡਰ ਗ੍ਰੈਜੁਏਟ ਕੋਰਸ ਦੇ ਵਿਦਿਆਰਥੀਆਂ ਨੂੰ ਵੀ ਸਪਾਊਜ਼ਲ ਓਪਨ ਵਰਕ ਪਰਮਿਟ ਮਿਲ ਸਕਦਾ ਹੈ, ਪਰ ਇਹ ਸਿਰਫ ਡਾਕਟਰੀ, ਫਾਰਮੇਸੀ, ਨਰਸਿੰਗ ਅਤੇ ਬੀ.ਐਡ ਕੋਰਸਾਂ ਲਈ ਹੀ ਸੀਮਤ ਹੈ।

ਸਪਾਊਜ਼ ਵੀਜ਼ਾ ਦੇ ਨਵੇਂ ਨਿਯਮਾਂ ਕਾਰਨ, ਕਈ ਵਿਦਿਆਰਥੀਆਂ ਦੇ ਜੀਵਨ ਸਾਥੀ ਹੋਰ ਕਿਸਮ ਦੇ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇ ਰਹੇ ਹਨ, ਪਰ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਇਸੇ ਨਾਲ, ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਘਟੇਗੀ ਅਤੇ ਵਿਦਿਆਰਥੀਆਂ ਨਾਲ ਹੋ ਰਹੇ ਠੱਗੀ ਦੇ ਮਾਮਲਿਆਂ ਵਿੱਚ ਵੀ ਕਮੀ ਆਵੇਗੀ।