ਕੈਨੇਡਾ ਵੱਲੋਂ ਚੀਨੀ ਰਾਜਦੂਤ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਕੈਨੇਡੀਅਨ ਸਰਕਾਰ ਨੇ ਕੰਜ਼ਰਵੇਟਿਵ ਐਮਪੀ ਮਾਈਕਲ ਚੋਂਗ ਦੇ ਪਰਿਵਾਰ ਨੂੰ ਕਥਿਤ ਧਮਕੀਆਂ ਦੇ ਮਾਮਲੇ ਵਿੱਚ ਕੈਨਡਾ ਵੱਲੋਂ ਚੀਨੀ ਰਾਜਦੂਤ ਕੌਂਗ ਪੀਵੂ ਨੂੰ ਬਾਹਰ ਕੱਢਿਆ ਗਿਆ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਟਵਿੱਟਰ ‘ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਸੀ ਅਸੀਂ ਆਪਣੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਦੀਆਂ ਗੈਰਵਾਜਬ ਕਾਰਵਾਈਆਂ ਦੇ ਜਵਾਬ ਵਿੱਚ ਚੀਨ ਨੇ ਸ਼ੰਘਾਈ ਵਿੱਚ ਕੈਨੇਡੀਅਨ ਵਣਜ ਦੂਤਘਰ ਵਿੱਚ ਕੌਂਸਲਰ ਜੈਨੀਫਰ ਲਿਨ ਲਾਲੋਂਡੇ ਨੂੰ 13 ਮਈ ਤੱਕ ਚੀਨ ਛੱਡਣ ਲਈ ਕਿਹਾ ਹੈ।
ਬੀਜਿੰਗ ਵਿੱਚ ਕੈਨੇਡੀਅਨ ਦੂਤਾਵਾਸ ਨੇ ਬਰਖ਼ਾਸਤਗੀ ਦੇ ਆਦੇਸ਼ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕੈਨੇਡੀਅਨ ਕਾਰਵਾਈ ਦੇ ਜਵਾਬ ਵਿੱਚ, ਇਹ ਬਿਲਕੁਲ ਜਾਇਜ਼ ਅਤੇ ਜ਼ਰੂਰੀ ਸੀ। ਅਸੀਂ ਕੈਨੇਡਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀਆਂ ਗੈਰ-ਵਾਜਬ ਕਾਰਵਾਈਆਂ ਨੂੰ ਤੁਰੰਤ ਬੰਦ ਕਰੇ।