GTA News Media

Top Info Bar
22.1°C Toronto Loading date...
Canada World

ਕੈਨੇਡਾ-US ਸਰਹੱਦ ‘ਤੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਕੈਨੇਡਾ-US ਸਰਹੱਦ ‘ਤੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ
Share this post via:

ਵਰਮੌਂਟ ਪੁਲਿਸ ਮੈਕਸਿਕਨ ਮੂਲ ਦੇ ਵਿਅਕਤੀ, ਜੋਸ ਲਿਓਸ ਸਰਵੈਂਟੀਸ ਦੀ ਮੌਤ ਦੀ ਜਾਂਚ ਕਰ ਰਹੀ ਹੈ। 45 ਸਾਲਾ ਜੋਸ ਪਿਛਲੇ ਹਫ਼ਤੇ ਕੈਨੇਡਾ-ਯੂ ਐਸ ਸਰਹੱਦ ਨੂੰ ਗ਼ੈਰ-ਨਿਯਮਿਤ ਤੌਰ ‘ਤੇ ਪਾਰ ਕਰ ਗਿਆ ਸੀ। ਜਦੋਂ ਬਾਰਡਰ ਅਧਿਕਾਰੀਆਂ ਨੇ ਦਖ਼ਲ ਦਿੱਤਾ, ਤਾਂ ਜੋਸ ਕਥਿਤ ਤੌਰ ‘ਤੇ ਢਿੱਗ ਗਿਆ ਜਦਕਿ ਦੋ ਹੋਰ ਵਿਅਕਤੀ ਕੈਨੇਡਾ ਵੱਲ ਨੂੰ ਵਾਪਸ ਭੱਜ ਪਏ। ਬਾਰਡਰ ਅਧਿਕਾਰੀਆਂ ਅਨੁਸਾਰ, ਏਜੰਟਾਂ ਨੇ ਉਸਨੂੰ ਤੁਰੰਤ ਸੀਪੀਆਰ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਐਮਰਜੈਂਸੀ ਮੈਡੀਕਲ ਸਰਵਿਸੇਜ਼ ਨੂੰ ਵੀ ਬੁਲਾਇਆ। ਜੋਸ ਨੂੰ ਨੌਰਥ ਕੰਟਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮੰਗਲਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿਚ ਵਰਮੌਂਟ ਪੁਲਿਸ ਨੇ ਕਿਹਾ ਕਿ ਬਾਰਡਰ ਅਧਿਕਾਰੀਆਂ ਨੇ 19 ਫ਼ਰਵਰੀ ਨੂੰ ਰਾਤੀਂ 10:30 ਵਜੇ ਗੁਡੈਲ ਰੋਡ ‘ਤੇ 3 ਜਣਿਆਂ ਨੂੰ ਗ਼ੈਰ-ਨਿਯਮਿਤ ਤੌਰ ‘ਤੇ ਅਮਰੀਕਾ ਵਿਚ ਦਾਖ਼ਲ ਹੁੰਦਿਆਂ ਦੇਖਿਆ ਸੀ। ਜੋਸ ਦਾ 21 ਫ਼ਰਵਰੀ ਨੂੰ ਬਰਲਿੰਗਟਨ (ਵਰਮੌਂਟ) ਵਿੱਖੇ ਚੀਫ਼ ਮੈਡੀਕਲ ਐਗਜ਼ਾਮਿਨਰ ਦੇ ਦਫ਼ਤਰ ਵਿਚ ਪੋਸਟ ਮਾਰਟਮ ਕੀਤਾ ਗਿਆ ਸੀ। ਰਿਪੋਰਟ ਵਿਚ ਫ਼ਿਲਹਾਲ ਮੌਤ ਦੇ ਕਾਰਨ ਅਤੇ ਢੰਗ ਨੂੰ ਪੈਂਡਿੰਗ ਦਰਜ ਕੀਤਾ ਗਿਆ ਹੈ ਕਿਉਂਕਿ ਅਜੇ ਹੋਰ ਜਾਂਚਾਂ ਬਾਕੀ ਹਨ। ਇਸ ਮਾਮਲੇ ਬਾਰੇ ਹੋਣ ਜਾਣਕਾਰੀ ਉਪਲਬਧ ਨਹੀਂ ਹੈ ਅਤੇ ਜਾਂਚ ਜਾਰੀ ਹੈ।