GTA News Media

Top Info Bar
22.1°C Toronto Loading date...
World

ਕੈਨੇਡੀਅਨ ਲੜਕੀ ਦੇ ਕਤਲ ਦਾ ਮਾਮਲਾ: ਪਾਕਿਸਤਾਨੀ ਨੂੰ ਹੋਈ ਮੌਤ ਦੀ ਸਜ਼ਾ

ਕੈਨੇਡੀਅਨ ਲੜਕੀ ਦੇ ਕਤਲ ਦਾ ਮਾਮਲਾ: ਪਾਕਿਸਤਾਨੀ ਨੂੰ ਹੋਈ ਮੌਤ ਦੀ ਸਜ਼ਾ
Share this post via:

ਇਸਲਾਮਾਬਾਦ ਦੀ ਜ਼ਿਲਾ ਤੇ ਸੈਸ਼ਨ ਜੱਜ ਅਦਾਲਤ ਨੇ ਪਿਛਲੇ ਸਾਲ ਇਕ ਕੈਨੇਡੀਅਨ ਕੁੜੀ ਦਾ ਕਤਲ ਕਰਨ ਦੇ ਮਾਮਲੇ ’ਚ ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਦੇ ਪੁੱਤ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ, ਜੋ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ | ਜਾਣਕਾਰੀ ਅਨੁਸਾਰ ਕੈਨੇਡੀਅਨ ਨਾਗਰਿਕ ਸਾਰਾ ਦਾ ਇਕ ਸਾਲ ਪਹਿਲਾਂ ਇਸਲਾਮਾਬਾਦ ਵਿੱਚ ਪੱਤਰਕਾਰ ਆਯਾਜ਼ ਆਮਿਰ ਦੇ ਪੁੱਤ ਸ਼ਾਹਨਵਾਜ਼ ਨੇ ਕਤਲ ਕਰ ਦਿੱਤਾ ਸੀ।

ਸੂਤਰਾਂ ਮੁਤਾਬਕ ਸਾਰਾ ਅਤੇ ਸ਼ਾਹਨਵਾਜ਼ ਵਿਚਾ ਪ੍ਰੇਮ ਸਬੰਧ ਸਨ, ਜਿਸ ਕਾਰਨ ਸ਼ਾਹਨਵਾਜ਼ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਸਾਰਾ ਪਾਕਿਸਤਾਨ ਆਈ ਸੀ ਪਰ ਸ਼ਾਹਨਵਾਜ਼ ਨੇ ਉਦੋਂ ਤਕ ਆਪਣਾ ਮਨ ਬਦਲ ਲਿਆ ਸੀ। ਦੋਵਾਂ ਵਿਚਾਲੇ ਝਗੜੇ ਤੋਂ ਬਾਅਦ ਸ਼ਾਹਨਵਾਜ਼ ਨੇ ਸਾਰਾ ਦਾ ਕਤਲ ਕਰ ਦਿੱਤਾ। ਦੋਸ਼ੀ ਸ਼ਾਹਨਵਾਜ਼ ਨੂੰ 23 ਸਤੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ। ਤਕਰੀਬਨ ਇਕ ਸਾਲ ਪਹਿਲਾਂ ਹੋਏ ਇਸ ਕਤਲ ਕੇਸ ਵਿੱਚ ਜਦੋਂ ਫੈਸਲਾ ਸੁਣਾਇਆ ਗਿਆ ਤਾਂ ਮ੍ਰਿਤਕਾ ਸਾਰਾ ਦੇ ਮਾਤਾ-ਪਿਤਾ ਅਤੇ ਮੁਲਜ਼ਮ ਦੇ ਮਾਪੇ ਵੀ ਅਦਾਲਤ ’ਚ ਮੌਜੂਦ ਸਨ।