GTA News Media

Top Info Bar
22.1°C Toronto Loading date...
Punjab World

ਕੈਨੇਡੀਅਨ ਵਿਅਕਤੀ ਨਿਊਯਾਰਕ ’ਚ ਹਥਿਆਰਾਂ ਸਣੇ ਗ੍ਰਿਫ਼ਤਾਰ

ਕੈਨੇਡੀਅਨ ਵਿਅਕਤੀ ਨਿਊਯਾਰਕ ’ਚ ਹਥਿਆਰਾਂ ਸਣੇ ਗ੍ਰਿਫ਼ਤਾਰ
Share this post via:

ਬੀਤੇ ਦਿਨ ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਦੇ ਇਲਾਕੇ ’ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਊਂਟ ਮੋਰਿਸ ਪੁਲਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਸ ਵਿਅਕਤੀ ਬਦਰੀ ਅਹਿਮਦ ਮੁਹੰਮਦ ਨੂੰ ਟ੍ਰੈਫਿਕ ਸਟਾਪ ’ਤੇ ਕਾਰ ਦੀ ਤੇਜ਼ ਰਫ਼ਤਾਰ ਕਾਰਨ ਰੋਕਿਆ ਗਿਆ, ਜਦੋਂ ਸ਼ੱਕ ਹੋਣ ’ਤੇ ਉਸ ਦੇ ਵਾਹਨ ਦੀ ਤਲਾਸ਼ੀ ਲਈ ਤਾਂ ਉਸ ਦੇ ਵਾਹਨ ’ਚੋਂ 58 ਹੈਂਡਗੰਨਜ਼ ਅਤੇ ਕਈ ਉੱਚ-ਸਮਰੱਥਾ ਵਾਲੇ ਮੈਗਜ਼ੀਨ ਬਰਾਮਦ ਕੀਤੇ ਗਏ।

ਮਾਊਂਟ ਮੋਰਿਸ ਪੁਲਸ ਵਿਭਾਗ ਦੇ ਮੁਖੀ ਜੈਫ ਵਿਡਰਿਕ ਨੇ ਕਿਹਾ ਕਿ ਅਸੀਂ ਇੰਨੀ ਵੱਡੀ ਮਾਤਰਾ ਪਿਸਤੌਲਾਂ ਸੜਕ ’ਤੇ ਤਲਾਸ਼ੀ ਲੈਣ ’ਤੇ ਫੜੇ, ਇਹ ਸਾਡੀ ਖੁਸ਼ਕਿਸਮਤੀ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਅਹਿਮਦ-ਮੁਹੰਮਦ ’ਤੇ ਪਹਿਲਾਂ ਵੀ ਇਕ ਹਥਿਆਰ ਦੇ ਅਪਰਾਧਿਕ ਕਬਜ਼ੇ ਦੇ ਦੋਸ਼ ਹਨ। ਅਦਾਲਤ ਵੱਲੋਂ ਉਸ ’ਤੇ 100,000 ਡਾਲਰ ਦੀ ਜ਼ਮਾਨਤ ਅਤੇ 200,000 ਲੱਖ ਡਾਲਰ ਦਾ ਬਾਂਡ ਰੱਖਿਆ ਗਿਆ ਹੈ। ਜੇਲ੍ਹ ’ਚ ਬੰਦ ਬਦਰੀ ਅਹਿਮਦ ਮੁਹੰਮਦ ਕੋਲੋਂ ਜਾਂਚ-ਪੜਤਾਲ ਜਾਰੀ ਹੈ।