GTA News Media

Top Info Bar
22.1°C Toronto Loading date...
Punjab World

ਕੈਪਟਨ ਹਰਪ੍ਰੀਤ ਕੌਰ ਇਕੱਲੀ ਦੱਖਣੀ ਧਰੁਵ ‘ਤੇ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ, 40 ਦਿਨਾਂ ‘ਚ ਪੂਰਾ ਕੀਤਾ ਸਫਰ

ਕੈਪਟਨ ਹਰਪ੍ਰੀਤ ਕੌਰ ਇਕੱਲੀ ਦੱਖਣੀ ਧਰੁਵ ‘ਤੇ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ, 40 ਦਿਨਾਂ ‘ਚ ਪੂਰਾ ਕੀਤਾ ਸਫਰ
Share this post via:

32 ਸਾਲਾ ਭਾਰਤੀ ਮੂਲ ਦੀ ਸਿੱਖ ਫੌਜੀ ਅਫਸਰ ਅਤੇ ਬ੍ਰਿਟਿਸ਼ ਫੌਜ ਦੀ ਫਿਜ਼ੀਓਥੈਰੇਪਿਸਟ ਹਰਪ੍ਰੀਤ ਚੰਦੀ ਦੱਖਣੀ ਧਰੁਵ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਹ ਬਿਨਾਂ ਕਿਸੇ ਸਹਾਰੇ ਅਤੇ ਮਦਦ ਦੇ ਇਸ ਔਖੇ ਸਫ਼ਰ ਨੂੰ ਇਕੱਲਿਆਂ ਪੂਰਾ ਕਰਨ ਵਾਲੀ ਪਹਿਲੀ ਭਾਰਤੀ  ਔਰਤ ਵੀ ਬਣ ਗਈ ਹੈ।

ਹਰਪ੍ਰੀਤ ਭਾਰਤੀ ਮੂਲ ਦੀ ਪਹਿਲੀ ਔਰਤ ਹੈ ਜਿਸ ਨੇ ਇਸ ਸਾਹਸੀ ਮੁਹਿੰਮ ਨੂੰ ਪੂਰਾ ਕੀਤਾ ਹੈ। ਪੋਲਰ ਪ੍ਰੀਤ ਦੇ ਨਾਂ ਨਾਲ ਮਸ਼ਹੂਰ ਹਰਪ੍ਰੀਤ ਨੇ ਯਾਤਰਾ ਦੇ 40ਵੇਂ ਦਿਨ ਦੀ ਸਮਾਪਤੀ ‘ਤੇ ਆਪਣੇ ਲਾਈਵ ਬਲੌਗ ‘ਤੇ ਇਹ ਐਲਾਨ ਕੀਤਾ। ਉਸਨੇ ਆਪਣੀ ਯਾਤਰਾ ਦੌਰਾਨ 700 ਮੀਲ (1,127 ਕਿਲੋਮੀਟਰ) ਦਾ ਸਫ਼ਰ ਕੀਤਾ। ਉਸਨੇ ਇੱਕ ਬਲਾਗ ਪੋਸਟ ਵਿੱਚ ਦੱਸਿਆ ਕਿ ਉਹ ਆਪਣੀ ਕਿੱਟ ਨਾਲ ਇੱਕ ਸਲੇਜ ਖਿੱਚਦੀ ਹੋਈ ਦੱਖਣੀ ਧਰੁਵ ਤੱਕ ਪਹੁੰਚ ਗਈ। ਇਸ ਦੌਰਾਨ ਉਨ੍ਹਾਂ ਨੂੰ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ਅਤੇ ਲਗਭਗ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਦਾ ਵੀ ਸਾਹਮਣਾ ਕਰਨਾ ਪਿਆ।

ਉਸ ਨੇ ਬਲਾਗ ‘ਚ ਲਿਖਿਆ, “ਮੈਂ ਦੱਖਣੀ ਧਰੁਵ ‘ਤੇ ਪਹੁੰਚ ਗਈ ਹਾਂ, ਜਿੱਥੇ ਬਰਫਬਾਰੀ ਹੋ ਰਹੀ ਹੈ। ਇਸ ਸਮੇਂ ਮੇਰੇ ਦਿਮਾਗ ‘ਚ ਕਈ ਭਾਵਨਾਵਾਂ ਚੱਲ ਰਹੀਆਂ ਹਨ। ਮੈਂ ਤਿੰਨ ਸਾਲ ਪਹਿਲਾਂ ਧਰੁਵੀ ਸੰਸਾਰ ਬਾਰੇ ਕੁਝ ਨਹੀਂ ਜਾਣਦੀ ਸੀ ਅਤੇ ਆਖਰਕਾਰ ਇੱਥੇ ਆ ਕੇ ਕਿੰਨਾ ਸੱਚਾ ਮਹਿਸੂਸ ਹੁੰਦਾ ਹੈ। ਇੱਥੇ ਆਉਣਾ ਮੁਸ਼ਕਲ ਸੀ ਅਤੇ ਮੈਂ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।”

ਅੰਟਾਰਕਟਿਕਾ (ਦੱਖਣੀ ਧਰੁਵ) ਧਰਤੀ ਉੱਤੇ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ। ਉਥੇ ਕੋਈ ਵੀ ਪੱਕੇ ਤੌਰ ‘ਤੇ ਨਹੀਂ ਰਹਿੰਦਾ।