GTA News Media

Top Info Bar
22.1°C Toronto Loading date...
Punjab World

ਕਜ਼ਾਕਿਸਤਾਨ ’ਚ ਗੰਭੀਰ ਰੈੱਡ ਅੱਤਵਾਦੀ ਅਲਰਟ ਜਾਰੀ

ਕਜ਼ਾਕਿਸਤਾਨ ’ਚ ਗੰਭੀਰ ਰੈੱਡ ਅੱਤਵਾਦੀ ਅਲਰਟ ਜਾਰੀ
Share this post via:

ਕਜ਼ਾਕਿਸਤਾਨ ‘ਚ ਹਿੰਸਕ ਅੰਦੋਲਨਾਂ ਦੇ ਦਰਮਿਆਨ ਸ਼ੁੱਕਰਵਾਰ ਨੂੰ ਦੇਸ਼ ਭਰ ‘ਚ ‘ਗੰਭੀਰ ਰੈੱਡ’ ਅੱਤਵਾਦੀ ਅਲਰਟ ਜਾਰੀ ਕੀਤਾ ਗਿਆ। ਕਜ਼ਾਖ਼ ਸਮਾਚਰ ਪੋਰਟਲ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਸਾਰੇ ਪ੍ਰਸ਼ਾਸਨ ਤੇ ਖੇਤਰੀ ਪੁਲਸ ਵਿਭਾਗਾਂ ਤੇ ਕੰਟਰੋਲ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਲਈ ਅੱਤਵਾਦ ਵਿਰੋਧੀ ਮਾਪਦੰਡਾਂ ਦੇ ਤਹਿਤ ਵਿਸ਼ੇਸ਼ ਸੇਵਾਵਾਂ ਨੂੰ ਨਾਗਰਿਕਾਂ ਤੇ ਵਾਹਨਾਂ ਦੀ ਇੱਛਾ ਮੁਤਾਬਕ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ ਜਾਏਗੀ।

ਕਜ਼ਾਖ਼ ਨਿਊਜ਼ ਪੋਰਟਲ ਅਨੁਸਾਰ ਜਾਰੀ ਅਲਰਟ ‘ਚ ਸਾਰੇ ਸੁਰੱਖਿਆ ਬਲਾਂ ਤੇ ਵਿਸ਼ੇਸ਼ ਸੇਵਾਵਾਂ ਦੀ ਪੂਰਨ ਲਾਮਬੰਦੀ ਸ਼ਾਮਲ ਹੈ। ਦੱਸਣਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ‘ਚ ਕਜ਼ਾਕਿਸਤਾਨ ਵਿੱਚ ਤੇਲ ਦੀਆਂ ਕੀਮਤਾਂ ‘ਚ ਵਾਧੇ ਤੋਂ ਹਿੰਸਾ ਸ਼ੁਰੂ ਹੋ ਗਈ ਸੀ। ਇਸ ਹਿੰਸਕ ਅੰਦੋਲਨ ਦੇ ਦੌਰਾਨ ਸੁਰੱਖਿਆ ਬਲਾਂ ਨਾਲ ਸੰਘਰਸ਼ ‘ਚ 26 ਹਥਿਆਰਬੰਦ ਬਲ ਦੇ ਜਵਾਨ ਵੀ ਮਾਰੇ ਗਏ ਤੇ 3000 ਲੋਕਾਂ ਨੂੰ ਹਿਰਾਸਤ ‘ਚ ਲਿਆ ਜਾ ਚੁੱਕਾ ਹੈ।