GTA News Media

Top Info Bar
22.1°C Toronto Loading date...
Punjab Weather World

ਜਾਪਾਨ ਵਿੱਚ ਤੂਫਾਨ ‘ਸ਼ਾਨਸ਼ਾਨ’ ਨਾਲ ਤਬਾਹੀ, ਚਾਰ ਦੀ ਮੌਤ, ਸੈਂਕੜੇ ਜ਼ਖਮੀ

ਜਾਪਾਨ ਵਿੱਚ ਤੂਫਾਨ ‘ਸ਼ਾਨਸ਼ਾਨ’ ਨਾਲ ਤਬਾਹੀ, ਚਾਰ ਦੀ ਮੌਤ, ਸੈਂਕੜੇ ਜ਼ਖਮੀ
Share this post via:

ਜਾਪਾਨ ਵਿੱਚ ਆਏ ਤੂਫਾਨ ‘ਸ਼ਾਨਸ਼ਾਨ’ ਨੇ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫਾਨ ਨਾਲ ਆਈ ਤੇਜ਼ ਹਵਾ ਅਤੇ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ਤੂਫਾਨ ਦੇ ਸਤੰਬ ਦੀ ਤਾਕਤ ਨੂੰ ਦੇਖਦਿਆਂ ਜਾਪਾਨੀ ਸਰਕਾਰ ਨੇ 50 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ।

ਤੂਫਾਨ ਦੇ ਪਹੁੰਚਣ ਦੀ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟੇ ਦੇ ਆਸ-ਪਾਸ ਦੱਸੀ ਜਾ ਰਹੀ ਹੈ, ਜਿਸ ਕਾਰਨ ਸਰਕਾਰ ਨੇ ਸੰਭਾਵਿਤ ਖਤਰੇ ਵਾਲੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਹਵਾਈ ਅਤੇ ਰੇਲ ਸੇਵਾਵਾਂ ਨੂੰ ਅਗਾਊਂ ਹੀ ਬੰਦ ਕਰ ਦਿੱਤਾ ਗਿਆ ਹੈ। ਕਈ ਇਲਾਕਿਆਂ ਵਿੱਚ 2.5 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਮੁੱਕ ਗਈ ਹੈ, ਜਿਸ ਨਾਲ ਸਥਾਨਕ ਬਸਤੀਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਜਾਪਾਨ ਦੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਤੂਫਾਨ ਨੇ ਦੱਖਣ-ਪੱਛਮੀ ਟਾਪੂ ਕਿਯੂਸ਼ੂ ਦੇ ਨੇੜੇ ਖੇਤਰਾਂ ਨੂੰ ਸਬ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਥੇ ਫੈਕਟਰੀਆਂ ਬੰਦ ਕੀਤੀਆਂ ਗਈਆਂ ਹਨ ਅਤੇ ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੁਝ ਖੇਤਰਾਂ ਵਿੱਚ ਪਹਿਲਾਂ ਹੀ 700 ਮਿਲੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਹੈ, ਜੋ ਕਿ ਸਾਲ ਭਰ ਦੀ ਆਮ ਬਰਸਾਤ ਨਾਲੋਂ ਕਾਫੀ ਵੱਧ ਹੈ। ਕਾਰਾਂ ਪਲਟ ਗਈਆਂ ਹਨ, ਦਰੱਖਤ ਉਖੜ ਗਏ ਹਨ ਅਤੇ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

ਜਾਪਾਨੀ ਮੀਡੀਆ NHK ਨੇ ਰਿਪੋਰਟ ਕੀਤਾ ਹੈ ਕਿ ਕੇਂਦਰੀ ਏਚੀ ਸੂਬੇ ਵਿੱਚ ਇੱਕ ਘਰ ਦੇ ਢਹਿ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪੱਛਮ ਵਿੱਚ ਤੋਕੁਸ਼ੀਮਾ ਇਲਾਕੇ ਵਿੱਚ ਛੱਤ ਡਿੱਗਣ ਨਾਲ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਮੌਕੇ ‘ਤੇ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ।

ਫਿਲਹਾਲ, 219 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਤੂਫਾਨ ਕਾਰਨ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇਗਾ। ਰਾਜਧਾਨੀ ਟੋਕੀਓ ਵਿੱਚ ਬੁਲੇਟ ਟਰੇਨ, ਸਧਾਰਨ ਟਰੇਨ, ਫਲਾਈਟ ਅਤੇ ਡਾਕ ਸੇਵਾਵਾਂ ਨੂੰ ਵੀ ਅਗਲੇ ਹੁਕਮਾਂ ਤਕ ਰੋਕ ਦਿੱਤਾ ਗਿਆ ਹੈ।