GTA News Media

Top Info Bar
22.1°C Toronto Loading date...
World

ਟਰਿੱਪ ‘ਤੇ ਜਾ ਰਹੀਆਂ 2 ਸਕੂਲੀ ਬੱਸਾਂ ਹਾਦਸਾਗ੍ਰਸਤ, 15 ਬੱਚਿਆਂ ਦੀ ਮੌਤ

ਟਰਿੱਪ ‘ਤੇ ਜਾ ਰਹੀਆਂ 2 ਸਕੂਲੀ ਬੱਸਾਂ ਹਾਦਸਾਗ੍ਰਸਤ, 15 ਬੱਚਿਆਂ ਦੀ ਮੌਤ
Share this post via:

ਮਨੀਪੁਰ : ਮਣੀਪੁਰ ਦੇ ਨੋਨੀ ਜ਼ਿਲੇ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਟੂਰ ‘ਤੇ ਜਾ ਰਹੀਆਂ ਦੋ ਸਕੂਲੀ ਬੱਸਾਂ ਹਾਦਸਾਗ੍ਰਸਤ ਹੋ ਗਈਆਂ ਹਨ। ਇਸ ਹਾਦਸੇ ‘ਚ ਕਰੀਬ 15 ਵਿਦਿਆਰਥੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ ਅਤੇ ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਮਨੀਪੁਰ ਦੇ ਨੋਨੀ ਜ਼ਿਲ੍ਹੇ ‘ਚ ਬਿਸ਼ਨੂਪੁਰ-ਖਾਪੁਮ ਰੋਡ ‘ਤੇ ਵਾਪਰੀ ਹੈ। ਵਿਦਿਆਰਥੀਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਥੰਬਲਾਨੂ ਹਾਇਰ ਸੈਕੰਡਰੀ ਸਕੂਲ, ਯਾਰੀਪੋਕ ਦੀਆਂ ਸਨ। ਬੱਸਾਂ ਸਟੱਡੀ ਟੂਰ ਲਈ ਖੌਪੂਮ ਜਾ ਰਹੀਆਂ ਸਨ।

ਦੂਜੇ ਪਾਸੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ ਇਸ ਘਟਨਾ ਬਾਰੇ ਟਵੀਟ ਕਰਕੇ ਦੁੱਖ ਪ੍ਰਗਟ ਕਰਦਿਆਂ ਕਿਹਾ, “ਅੱਜ ਪੁਰਾਣੀ ਕੱਛਰ ਰੋਡ ‘ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। SDRF, ਮੈਡੀਕਲ ਟੀਮ ਅਤੇ ਵਿਧਾਇਕ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਏ ਹਨ। ਬੱਸ ਵਿਚ ਸਵਾਰ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹੈ। ” ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰੇਕ ਪੀੜਤ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ।