GTA News Media

Top Info Bar
22.1°C Toronto Loading date...
World

20 ਕਰੋੜ ਟਵਿੱਟਰ ਯੂਜ਼ਰਜ਼ ਦਾ ਡਾਟਾ ਹੋਇਆ ਲੀਕ

20 ਕਰੋੜ ਟਵਿੱਟਰ ਯੂਜ਼ਰਜ਼ ਦਾ ਡਾਟਾ ਹੋਇਆ ਲੀਕ
Share this post via:

ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਦੇ 20 ਕਰੋੜ ਯੂਜ਼ਰਜ਼ ਦਾ ਡਾਟਾ ਹੈਕ ਕਰ ਲਿਆ ਗਿਆ ਹੈ। ਇਸ ਡਾਟਾ ‘ਚ 20 ਕਰੋੜ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਸ਼ਾਮਲ ਹੈ। ਟਵਿੱਟਰ ਯੂਜ਼ਰਜ਼ ਦਾ ਇਹ ਡਾਟਾ ਆਨਲਾਈਨ ਹੈਕਰ ਫੋਰਮ ‘ਤੇ ਪਬਲਿਸ਼ ਕੀਤਾ ਗਿਆ ਹੈ। ਇਸਦੀ ਜਾਣਕਾਰੀ ਇਕ ਸੁਰੱਖਿਆ ਖੋਜੀ ਨੇ ਦਿੱਤੀ ਹੈ। ਇਜ਼ਰਾਇਲੀ ਸਾਈਬਰ ਸਕਿਓਰਿਟੀ-ਮਾਨੀਟਰਿੰਗ ਫਰਮ ਹਡਸਨ ਰਾਕ ਦੇ ਸਹਿ-ਸੰਸਥਾਪਕ ਅਲੋਨ ਗੈਲ ਨੇ ਲਿੰਕਡਿਨ ‘ਤੇ ਲਿਖਿਆ ਕਿ ਬਦਕਿਸਤਮੀ ਨਾਲ ਇਸ ਡਾਟਾ ਲੀਕ ਦਾ ਇਸਤੇਮਾਲ ਟਾਰਗੇਟ ਫਿਸ਼ਿੰਗ ‘ਚ ਹੋਵੇਗਾ ਅਤੇ ਬਹੁਤ ਸਾਰੀ ਹੈਕਿੰਗ ਨੂੰ ਅੰਜ਼ਾਮ ਦਿੱਤਾ ਜਾਵੇਗਾ। ਇਹ ਸਭ ਤੋਂ ਮਹੱਤਵਪੂਰਨ ਲੀਕ ‘ਚੋਂ ਇਕ ਹੈ।

ਟਵਿੱਟਰ ਨੇ ਅਜੇ ਤਕ ਇਸ ਲੀਕ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ। ਗੈਲ ਨੇ ਇਸ ਲੀਕ ਬਾਰੇ 24 ਦਸੰਬਰ 2022 ਨੂੰ ਹੀ ਜਾਣਕਾਰੀ ਦਿੱਤੀ ਸੀ। ਟਵਿੱਟਰ ਨੇ ਇਸ ਲੀਕ ‘ਤੇ ਨਾ ਹੀ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਇਸ ਲੀਕ ‘ਤੇ ਲਏ ਗਏ ਐਕਸ਼ਨ ਬਾਰੇ ਕੋਈ ਖਬਰ ਹੈ। ਸਮਾਚਾਰ ਏਜੰਸੀ ਰਾਊਟਰਸ ਨੇ ਵੀ ਇਸ ਡਾਟਾ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਲੀਕ ‘ਚ ਟਵਿੱਟਰ ਯੂਜ਼ਰਜ਼ ਦਾ ਹੀ ਡਾਟਾ ਹੈ ਜਾਂ ਕਿਸੇ ਹੋਰ ਦਾ। ਹੈਕਰ ਫੋਰਮ ‘ਤੇ ਡਾਟਾ ਲੀਕ ਦਾ ਇਕ ਸਕਰੀਨਸ਼ਾਟ ਵੀ ਪੋਸ਼ ਕੀਤਾ ਗਿਆ ਹੈ। ਹੈਕਰ ਫੋਰਮ ‘ਤੇ ਪੋਸਟ ਹੋਣ ਤੋਂ ਬਾਅਦ ਤਮਾਮ ਆਨਲਾਈਨ ਪਲੇਟਫਾਰਮ ‘ਤੇ ਵੀ ਡਾਟਾ ਲੀਕ ਸ਼ੇਅਰ ਕੀਤਾ ਗਿਆ ਹੈ।

ਜੇਕਰ ਤੁਹਾਨੂੰ ਵੀ ਲਗਦਾ ਹੈ ਕਿ ਤੁਹਾਡਾ ਟਵਿੱਟਰ ਡਾਟਾ ਲੀਕ ਹੋਇਆ ਹੈ ਤਾਂ ਤੁਸੀਂ Have I Been Pwned ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਈ-ਮੇਲ ਆਈ.ਡੀ. ਲੀਕ ਹੋਈ ਹੈ ਜਾਂ ਨਹੀਂ। ਇਸ ਡਾਟਾ ਨੂੰ ਲੀਕ ਕਰਨ ਵਾਲੇ ਹੈਕਰ ਦੀ ਲੋਕੇਸ਼ਨ ਬਾਰੇ ਵੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਇਹ ਡਾਟਾ ਲੀਕ 2021 ਦੀ ਸ਼ੁਰੂਆਤ ‘ਚ ਹੋਇਆ ਹੈ।