GTA News Media

Top Info Bar
22.1°C Toronto Loading date...
World

ਡੋਨਾਲਡ ਟਰੰਪ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ

ਡੋਨਾਲਡ ਟਰੰਪ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ
Share this post via:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਦਰਜ ਧੋਖਾਧੜੀ ਮਾਮਲੇ ਦੀ ਸੁਣਵਾਈ ਅਦਾਲਤ ‘ਚ ਹੋ ਗਈ ਹੈ। ਇਸ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਟਰੰਪ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹੋਏ ਕਈ ਸਾਲਾਂ ਤੱਕ ਠੱਗੀ ਅਤੇ ਧੋਖਾਧੜੀ ਕੀਤੀ ਹੈ। ਜਿਸ ਦੇ ਚਲਦਿਆਂ ਉਹ ਕਾਫ਼ੀ ਹੱਦ ਤੱਕ ਮਸ਼ਹੂਰ ਹੋ ਗਏ। ਇਸੇ ਹੀ ਕਾਰਨ ਉਹ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਸਨ।

ਟਰੰਪ ਦੀ ਜਾਇਦਾਦ ਵਿੱਚ ਹੋਏ ਵਾਧੇ ਨੂੰ ਦੇਖਦੇ ਹੋਏ ਜਸਟਿਸ ਆਰਥਰ ਐਂਗਰੋਨ ਨੇ ਟਿੱਪਣੀ ਕੀਤੀ। ਉਨ੍ਹਾਂ ਨੇ ਇਹ ਟਿੱਪਣੀ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੀਤੀ। ਅਦਾਲਤ ਵਿੱਚ ਪੇਸ਼ ਹੋਏ ਸਬੂਤਾਂ ਦੇ ਆਧਾਰ ਉੱਤੇ ਇਹ ਦੇਖਿਆ ਗਿਆ ਹੈ ਕਿ ਟਰੰਪ ਦੀ ਜਾਇਦਾਦ ਵਿੱਚ ਭਾਰੀ ਵਾਧਾ ਹੋਇਆ ਹੈ। ਜੋ ਉਨ੍ਹਾਂ ਦੀ ਆਮਦਨ ਤੋਂ ਵੱਧ ਹੈ। ਜਿਸ ਦੇ ਚੱਲਦਿਆਂ ਅਦਾਲਤ ਨੇ ਕਿਹਾ ਕਿ ਟਰੰਪ ਨੇ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਲੋਕਾਂ ਨਾਲ ਵੀ ਧੋਖਾ ਕੀਤਾ ਹੈ।

ਜਸਟਿਸ ਐਂਗਰੋਨ ਨੇ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਕੀਤੀ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਵਿੱਚ ਧੋਖਾਧੜੀ ਦੇ ਮੁਲਾਂਕਣ ਸ਼ਾਮਿਲ ਹਨ। ਇਨ੍ਹਾਂ ਨੂੰ ਬਚਾਅ ਪੱਖੋਂ ਵੀ ਕਾਰੋਬਾਰ ਵਿੱਚ ਵਰਤਿਆ ਗਿਆ ਹੈ। ਬੈਂਕਾਂ ਅਤੇ ਬੀਮਾ ਕਰਤਾਵਾਂ ਦੇ ਦਿੱਤੇ ਬਿਆਨਾਂ ਤੋਂ ਸਪਸ਼ਟ ਹੰਦਾ ਹੈ ਕਿ ਉਸ ਦੀ ਕੁੱਲ ਜਾਇਦਾਦ 2.23 ਬਿਲੀਅਨ ਡਾਲਰ ਤੋਂ 3.6 ਬਿਲੀਅਨ ਡਾਲਰ ਤੱਕ ਵਧੀ ਹੈ। ਸਜ਼ਾ ਦੇ ਤੌਰ ਤੇ ਟਰੰਪ ਦੇ ਬਹੁਤ ਸਾਰੇ ਕਾਰੋਬਾਰਾਂ ਦੇ ਲਾਈਸੈਂਸ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਨਾਲ ਉਨ੍ਹਾਂ ਦਾ ਨਿਊਯਾਰਕ ਵਿੱਚ ਕਾਰੋਬਾਰ ਕਰਨਾ ਮੁਸ਼ਕਿਲ ਹੋ ਜਾਵੇਗਾ। ਟਰੰਪ ਦੀ ਵਕੀਲ ਨੇ ਇਸ ਫੈਸਲੇ ਨੂੰ ਕਾਨੂੰਨੀ ਪ੍ਰਣਾਲੀ ਦਾ ਉਲੰਘਣ ਦੱਸਦਿਆਂ ਬੇ-ਬੁਨਿਆਦ ਹੋਣ ਦਾ ਦਾਅਵਾ ਕੀਤਾ ਹੈ।