GTA News Media

Top Info Bar
22.1°C Toronto Loading date...
Entertainment Punjab World

ਦੁਬਈ ਏਅਰਪੋਰਟ ‘ਤੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਗ੍ਰਿਫਤਾਰ

ਦੁਬਈ ਏਅਰਪੋਰਟ ‘ਤੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਗ੍ਰਿਫਤਾਰ
Share this post via:

ਪਾਕਿਸਤਾਨ ਦੇ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਗ੍ਰਿਫਤਾਰੀ ਉਨ੍ਹਾਂ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਦੀ ਸ਼ਿਕਾਇਤ ‘ਤੇ ਕੀਤੀ ਗਈ। ਪਹਿਲਾਂ ਉਨ੍ਹਾਂ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕਿਆ ਗਿਆ ਅਤੇ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ।

ਜਾਣਕਾਰੀ ਮੁਤਾਬਕ, ਰਾਹਤ ਫਤਿਹ ਅਲੀ ਖਾਨ ਨੂੰ ਯੂਏਈ ਦੌਰੇ ਦੌਰਾਨ ਬੁਰਜ ਦੁਬਈ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਸੀ। ਰਾਹਤ ਫਤਿਹ ਅਲੀ ਖਾਨ ਉੱਥੇ ਵੱਖ ਵੱਖ ਸੰਗੀਤਕ ਪ੍ਰੋਗਰਾਮਾਂ ਵਿੱਚ ਆਪਣੀ ਪ੍ਰਸਤੁਤੀ ਦੇਣ ਲਈ ਗਏ ਸਨ। ਦੌਰੇ ਦੌਰਾਨ ਉਹ ਸਲਮਾਨ ਅਹਿਮਦ ਨਾਲ ਤਣਾਅ ਕਾਰਨ ਪਰੇਸ਼ਾਨ ਰਹੇ। ਸਲਮਾਨ ਅਹਿਮਦ ਨੇ ਰਾਹਤ ਖਿਲਾਫ ਦੁਬਈ ਅਤੇ ਹੋਰ ਸ਼ਹਿਰਾਂ ‘ਚ ਕਾਨੂੰਨੀ ਮਾਮਲੇ ਦਰਜ ਕਰਵਾਏ ਹਨ।

ਰਾਹਤ ਫਤਿਹ ਅਲੀ ਖਾਨ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੇ ਭਾਰਤ ਵਿੱਚ ਵੀ ਕਈ ਪ੍ਰਸਿੱਧ ਗੀਤ ਹਨ। ਰਾਹਤ ਦੇ ਬੁਲਾਰੇ ਨੇ ਅਜੇ ਤੱਕ ਕੇਸਾਂ ਜਾਂ ਕਾਨੂੰਨੀ ਕਾਰਵਾਈਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਰਾਹਤ ਫਤਿਹ ਅਲੀ ਖਾਨ ਵਿਵਾਦਾਂ ਵਿੱਚ ਰਹੇ ਹਨ, ਜਦ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਪਣੇ ਨਿੱਜੀ ਕਰਮਚਾਰੀ ‘ਤੇ ਹਿੰਸਾ ਕਰਦੇ ਨਜ਼ਰ ਆਏ ਸਨ। ਬਾਅਦ ਵਿੱਚ ਉਨ੍ਹਾਂ ਨੇ ਮੁਆਫੀ ਵੀ ਮੰਗੀ ਸੀ।