GTA News Media

Top Info Bar
22.1°C Toronto Loading date...
Featured World

ਦੁਬਈ ‘ਚ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ

ਦੁਬਈ ‘ਚ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ
Share this post via:

ਦੁਬਈ ‘ਚ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ ਬਣ ਰਿਹਾ ਹੈ। ਇਸ ਹਵਾਈ ਅੱਡੇ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੱਸਿਆ ਜਾ ਰਿਹਾ ਹੈ। ਇਸ ਨੂੰ ਦੁਬਈ ਵਰਲਡ ਸੈਂਟਰਲ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਹਵਾਈ ਅੱਡੇ ਨੂੰ ਬਣਾਉਣ ਦਾ ਕੰਮ ਸੰਯੁਕਤ ਅਰਬ ਅਮੀਰਾਤ ਨੇ 2013 ਵਿੱਚ ਸ਼ੁਰੂ ਕੀਤਾ ਸੀ। ਇਸ ਏਅਰਪੋਰਟ ਨੂੰ ਆਪਣੀ ਸਮਰੱਥਾ ਵਧਾਉਣ ਲਈ ਨਵੀਂ ਤਕਨੀਕ ਦੀ ਮਦਦ ਨਾਲ ਡਿਜ਼ਾਇਨ ਕੀਤਾ ਜਾ ਰਿਹਾ ਹੈ। ਪੁਰਾਣੇ ਡਿਜ਼ਾਈਨ ਮੁਤਾਬਕ ਇਸ ਹਵਾਈ ਅੱਡੇ ਦੀ ਸਮਰੱਥਾ 10 ਕਰੋੜ ਯਾਤਰੀਆਂ ਦੀ ਦੱਸੀ ਗਈ ਸੀ। ਹਾਲਾਂਕਿ ਸਰਕਾਰ 2 ਕਰੋੜ ਯਾਤਰੀਆਂ ਦੀ ਸਮਰੱਥਾ ਨੂੰ ਹੋਰ ਵਧਾਉਣਾ ਚਾਹੁੰਦੀ ਹੈ।

ਦੁਬਈ ਏਅਰਪੋਰਟ ਦੇ ਸੀਈਓ ਪਾਲ ਗ੍ਰਿਫਿਥਸ ਮੁਤਾਬਕ ਉਹ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਏਅਰਪੋਰਟ ਵਿੱਚ ਨਿਵੇਸ਼ ਵਧਾਉਣ ਬਾਰੇ ਸੋਚ ਰਹੇ ਹਨ। ਇੱਕ ਪੂਰਵ ਅਨੁਮਾਨ ਦੇ ਅਨੁਸਾਰ, 2024 ਵਿੱਚ ਇਸ ਹਵਾਈ ਅੱਡੇ ਤੋਂ 8.82 ਕਰੋੜ ਯਾਤਰੀਆਂ ਅਤੇ 2025 ਵਿੱਚ 9.38 ਕਰੋੜ ਯਾਤਰੀਆਂ ਦੇ ਯਾਤਰਾ ਕਰਨ ਦੀ ਉਮੀਦ ਹੈ। ਗ੍ਰਿਫਿਥ ਨੇ ਇਕ ਮੈਗਜ਼ੀਨ ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਸੀ ਕਿ ਅਸੀਂ ਸਿਰਫ਼ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਅੱਡੇ ਦਾ ਨਿਰਮਾਣ ਨਹੀਂ ਕਰ ਰਹੇ, ਸਗੋਂ ਅਸੀਂ ਹਵਾਈ ਅੱਡੇ ਦੇ ਕਾਰੋਬਾਰ ਵਿਚ ਕ੍ਰਾਂਤੀ ਲਿਆਉਣਾ ਚਾਹੁੰਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੇ ਹਾਂ ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ। ਇਹ ਸਾਡੀ ਸਭ ਤੋਂ ਵੱਡੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਦੱਖਣੀ ਦੁਬਈ ‘ਚ ਕਰੀਬ 145 ਵਰਗ ਕਿਲੋਮੀਟਰ ਜਗ੍ਹਾ ਲਈ ਜਾ ਰਹੀ ਹੈ। ਅਸੀਂ ਇੱਥੇ ਇੱਕ ਨਵੇਂ ਸ਼ਹਿਰ ਦੇ ਨਿਰਮਾਣ ਦੀ ਕਲਪਨਾ ਵੀ ਕੀਤੀ ਹੈ।