GTA News Media

Top Info Bar
22.1°C Toronto Loading date...
World

ਦੁਬਈ ‘ਚ ਭਾਰਤੀ ਡਰਾਈਵਰ ਦੀ ਲੱਗੀ 33 ਕਰੋੜ ਦੀ ਲਾਟਰੀ

ਦੁਬਈ ‘ਚ ਭਾਰਤੀ ਡਰਾਈਵਰ ਦੀ ਲੱਗੀ 33 ਕਰੋੜ ਦੀ ਲਾਟਰੀ
Share this post via:

ਦੁਬਈ ਵਿਚ ਭਾਰਤੀ ਡਰਾਈਵਰ ਅਜੈ ਓਗੁਲਾ ਨੇ ਅਮੀਰਾਤ ਡਰਾਅ ਵਿੱਚ 15 ਮਿਲੀਅਨ ਦਿਰਹਮ (33 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਲਾਟਰੀ ਇਨਾਮ ਜਿੱਤਣ ਤੋਂ ਬਾਅਦ ਓਗੁਲਾ ਨੇ ਕਿਹਾ, “ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤ ਗਿਆ ਹਾਂ।’ ਯੂਏਈ ਦੇ ਰੋਜ਼ਾਨਾ ਖਲੀਜ ਟਾਈਮਜ਼ ਨੇ ਓਗੁਲਾ ਦੇ ਹਵਾਲੇ ਨਾਲ ਦੱਸਿਆ ਕਿ ਦੱਖਣੀ ਭਾਰਤ ਦੇ ਇੱਕ ਪਿੰਡ ਨਾਲ ਤਾਲੁਕ ਰੱਖਣ ਵਾਲੇ ਓਗੁਲਾ 4 ਸਾਲ ਪਹਿਲਾਂ ਨੌਕਰੀ ਦੀ ਭਾਲ ਵਿੱਚ ਦੁਬਈ ਆਇਆ ਸੀ।  ਖਲੀਜ ਟਾਈਮਜ਼ ਮੁਤਾਬਕ ਵਰਤਮਾਨ ਵਿੱਚ ਇੱਕ ਜਿਊਲਰੀ ਫਰਮ ਵਿੱਚ ਇੱਕ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਹੋਏ ਉਹ ਹਰ ਮਹੀਨੇ 3,200 ਦਿਰਹਮ ਕਮਾਉਂਦਾ ਸੀ।

ਉਸਨੇ ਕਿਹਾ ਕਿ ਜਦੋਂ ਉਸਨੇ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਇਹ ਖ਼ਬਰ ਦਿੱਤੀ ਕਿ ਉਹ ਜੈਕਪਾਟ ਜਿੱਤ ਗਏ ਹਨ ਅਤੇ ਕਰੋੜਪਤੀ ਬਣ ਗਏ ਹਨ ਤਾਂ ਉਨ੍ਹਾਂ ਦੀ ਮਾਂ ਅਤੇ ਭੈਣ-ਭਰਾ ਨੇ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ। ਓਗੁਲਾ ਨੇ ਕਿਹਾ, “ਮੈਂ ਇਸ ਰਕਮ ਨਾਲ ਆਪਣਾ ਚੈਰਿਟੀ ਟਰੱਸਟ ਬਣਾਵਾਂਗਾ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਮੇਰੇ ਜੱਦੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਬੁਨਿਆਦੀ ਲੋੜਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।”