GTA News Media

Top Info Bar
22.1°C Toronto Loading date...
World

ਨਸ਼ਾ ਤਸਕਰੀ ਮਾਮਲੇ ‘ਚ ਫਸੇ ਭਾਰਤੀ ਮੂਲ ਦੇ ਨੌਜਵਾਨ ਨੇ ਕੀਤੀ ਮਦਦ ਦੀ ਅਪੀਲ

ਨਸ਼ਾ ਤਸਕਰੀ ਮਾਮਲੇ ‘ਚ ਫਸੇ ਭਾਰਤੀ ਮੂਲ ਦੇ ਨੌਜਵਾਨ ਨੇ ਕੀਤੀ ਮਦਦ ਦੀ ਅਪੀਲ
Share this post via:

ਮੈਲਬੌਰਨ: ਆਸਟਰੇਲੀਆ ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਫਸੇ ਇੱਕ ਭਾਰਤੀ ਮੂਲ ਦੇ ਨੌਜਵਾਨ ਨੇ ਅਦਾਲਤ ‘ਚ ਮਦਦ ਦੀ ਗੁਹਾਰ ਲਗਾਈ ਹੈ। 29 ਸਾਲਾ ਰਮਨ ਸ਼ਰਮਾ ਨੂੰ 2021 ‘ਚ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਡਿਲੀਵਰੀ ਬੁਆਏ ਵੱਜੋਂ ਖਾਣਾ ਦੇਣ ਲਈ ਹੋਟਲ ਗਿਆ ਸੀ। ਹੈਰੋਇਨ ਤੇ ਅਫ਼ੀਮ ਤਸਕਰੀ ਦੇ ਦੋਸ਼ੀ ਪਾਏ ਗਏ ਰਮਨ ਨੂੰ ਹਾਲੇ ਅਪ੍ਰੈਲ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ, ਪਰ ਉਸ ਤੋਂ ਪਹਿਲਾਂ ਹੀ ਉਸ ਨੇ ਕੋਰਟ ਨੂੰ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਿਕ 2021 ਵਿੱਚ ਲੋਕਡਾਊਨ ਦੌਰਾਨ ਰਮਨ ਕੋਲੋਂ ਇੱਕ ਬੈਗ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਸੀ। ਰਮਨ ਦਾ ਕਹਿਣਾ ਸੀ ਕਿ ਉਹ ਫੂਡ ਡਲੀਵਰੀ ਬੁਆਏ ਵਜੋਂ ਕੰਮ ਕਰਦਾ ਹੈ ਅਤੇ ਇੱਥੇ ਟੋਮਸ ਕੋਰਟ ਹੋਟਲ ਵਿੱਚ ਕੁਆਰੰਟੀਨ ਵਿੱਚ ਰਹਿ ਰਹੇ ਲੋਕਾਂ ਨੂੰ ਖਾਣਾ ਦੇਣ ਆਇਆ ਸੀ। ਪੁਲਿਸ ਦਾ ਦੋਸ਼ ਐ ਕਿ ਉਸ ਦੇ ਬੈਗ ਵਿੱਚੋਂ ਨਸ਼ੀਲੇ ਪਦਾਰਥ ਮਿਲੇ।

ਪੁਲਿਸ ਮੁਤਾਬਕ ਰਮਨ ਕੋਲ ਉਸਦੇ ਬੈਗ ‘ਚ ਮੌਜੂਦ ਖਾਣੇ ਦੇ ਸਮਾਨ ਦੀ ਕੋਈ ਰਸੀਦ ਜਾਂ ਬਿਊਰਾ ਨਹੀਂ ਸੀ। ਇਸ ਕਾਰਨ ਹੀ ਉਨਾਂ ਨੂੰ ਸ਼ੱਕ ਹੋਇਆ। ਇਸ ਦੇ ਚਲਦਿਆਂ ਉਸ ਦੀ ਪੂਰੀ ਤਲਾਸ਼ੀ ਲਈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕੋਰਟ ਨੇ ਰਮਨ ਸ਼ਰਮਾ ਨੂੰ ਅਫ਼ੀਮ ਅਤੇ ਹੈਰੋਇਨ ਰੱਖਣ ਦਾ ਦੋਸ਼ੀ ਪਾਇਆ ਸੀ। ਹੁਣ ਉਸ ਨੂੰ ਅਪ੍ਰੈਲ ਮਹੀਨੇ ਵਿੱਚ ਇਸ ਦੇ ਲਈ ਸਜ਼ਾ ਸੁਣਾਈ ਜਾਵੇਗੀ। ਛੱਡਣ ਦੀ ਅਪੀਲ ਕਰਦੇ ਹੋਏ ਰਮਨ ਸ਼ਰਮਾ ਨੇ ਕਿਹਾ ਕਿ ਉਸ ਨੇ ਆਪਣੇ ਇੱਕ ਦੋਸਤ ਲਈ ਡਰੱਗ ਖਰੀਦੀ ਸੀ। ਰਮਨ ਸਜ਼ਾ ਮੁਆਫੀ ਦੀ ਅਪੀਲ ਕਰ ਰਿਹਾ ਹੈ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ ਅਤੇ ਕੋਰਟ ਵੱਲੋਂ ਉਸ ਨੂੰ ਅਪ੍ਰੈਲ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ।