GTA News Media

Top Info Bar
22.1°C Toronto Loading date...
Punjab Technology World

ਨਾਈਜੀਰੀਆ ਨੇ ਮੈਟਾ ‘ਤੇ ਵੱਡਾ ਜੁਰਮਾਨਾ ਲਾਇਆ, 22 ਕਰੋੜ ਡਾਲਰ ਦੀ ਸਜ਼ਾ

ਨਾਈਜੀਰੀਆ ਨੇ ਮੈਟਾ ‘ਤੇ ਵੱਡਾ ਜੁਰਮਾਨਾ ਲਾਇਆ, 22 ਕਰੋੜ ਡਾਲਰ ਦੀ ਸਜ਼ਾ
Share this post via:

ਨਾਈਜੀਰੀਆ ਦੀ ਸਰਕਾਰ ਨੇ ਸੋਸ਼ਲ ਮੀਡੀਆ ਦੀ ਮਸ਼ਹੂਰ ਕੰਪਨੀ ਮੈਟਾ ਨੂੰ 22 ਕਰੋੜ ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਹੈ। ਸਰਕਾਰ ਦੇ ਦੋਸ਼ ਹਨ ਕਿ ਚਿਤਾਵਨੀ ਦੇ ਬਾਵਜੂਦ, ਮੈਟਾ ਨੇ ਸਥਾਨਕ ਨਿਯਮਾਂ ਦੀ ਮੁੜ ਮੁੜ ਉਲੰਘਣਾ ਕੀਤੀ ਹੈ। ਮੈਟਾ ਵੱਲੋਂ ਅਜੇ ਤਕ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ।

ਸਰਕਾਰੀ ਬਿਆਨ ਮੁਤਾਬਕ, ਜਾਂਚ ਦੌਰਾਨ ਪਾਇਆ ਗਿਆ ਕਿ ਮੈਟਾ ਨੇ ਫੇਸਬੁੱਕ ਅਤੇ ਵਟਸਐਪ ਨਾਲ ਸਬੰਧਤ ਨਾਈਜੀਰੀਆ ਦੇ ਡੇਟਾ ਸੁਰੱਖਿਆ ਅਤੇ ਉਪਭੋਗਤਾ ਹੱਕ ਕਾਨੂੰਨਾਂ ਦੀ “ਕਈ ਵਾਰ” ਉਲੰਘਣਾ ਕੀਤੀ ਹੈ, ਜਿਸ ਕਾਰਨ ਇਹ ਜੁਰਮਾਨਾ ਲਾਇਆ ਗਿਆ ਹੈ। ਨਾਈਜੀਰੀਆ ਦੇ ਫੈਡਰਲ ਕੰਪੀਟੀਸ਼ਨ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ ਕਮਿਸ਼ਨ (ਐੱਫ.ਸੀ.ਸੀ.ਪੀ.ਸੀ.) ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮੈਟਾ ਨੇ ਪੱਛਮੀ ਅਫ਼ਰੀਕੀ ਦੇਸ਼ ਵਿੱਚ ਡੇਟਾ ਕਾਨੂੰਨਾਂ ਦੀ ਪੰਜ ਵਾਰ ਉਲੰਘਣਾ ਕੀਤੀ ਹੈ।

ਇਸ ਵਿੱਚ ਬਿਨਾਂ ਇਜਾਜ਼ਤ ਨਾਈਜੀਰੀਅਨ ਨਾਗਰਿਕਾਂ ਦੇ ਡੇਟਾ ਨੂੰ ਸਾਂਝਾ ਕਰਨਾ, ਉਪਭੋਗਤਾਵਾਂ ਨੂੰ ਉਨ੍ਹਾਂ ਦੇ ਡੇਟਾ ਦੀ ਵਰਤੋਂ ਬਾਰੇ ਅਧਿਕਾਰ ਨਾ ਦੇਣਾ, ਅਤੇ ਪੱਖਪਾਤੀ ਅਭਿਆਸਾਂ ਨਾਲ ਮਾਰਕੀਟ ਵਿੱਚ ਆਪਣੇ ਪੱਧਰ ਦੀ ਗਲਤ ਵਰਤੋਂ ਕਰਨ ਸਮੇਤ ਹੋਰ ਮੁੱਦੇ ਸ਼ਾਮਲ ਹਨ। ਐੱਫ.ਸੀ.ਸੀ.ਪੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਮੁ ਅਬਦੁੱਲਾਹੀ ਨੇ ਕਿਹਾ, “ਰਿਕਾਰਡ ‘ਤੇ ਮੌਜੂਦ ਸਬੂਤਾਂ ਅਤੇ ਮੈਟਾ ਪਾਰਟੀਆਂ ਨੂੰ ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦੇਣ ਤੋਂ ਬਾਅਦ, ਕਮਿਸ਼ਨ ਨੇ ਹੁਣ ਅੰਤਮ ਆਦੇਸ਼ ਜਾਰੀ ਕੀਤਾ ਹੈ ਅਤੇ ਮੈਟਾ ‘ਤੇ ਜੁਰਮਾਨਾ ਲਗਾਇਆ ਹੈ।”