GTA News Media

Top Info Bar
22.1°C Toronto Loading date...
World

ਨਿਊਜ਼ੀਲੈਂਡ: ਇਰਾਨੀ ਮੂਲ ਦੀ MP ਚੋਰੀ ਮਾਮਲੇ ’ਚ ਫਸੀ

ਨਿਊਜ਼ੀਲੈਂਡ: ਇਰਾਨੀ ਮੂਲ ਦੀ MP ਚੋਰੀ ਮਾਮਲੇ ’ਚ ਫਸੀ
Share this post via:

ਜੇਕਰ ਕੋਈ ਵਿਅਕਤੀ ਉਚੇ ਸਥਾਨ ਉਤੇ ਹੋਵੇ ਤਾਂ ਉਹ ਛੋਟੀ ਜਿਹੀ ਗਲਤੀ ਕਰਕੇ ਸਾਰੇ ਰਾਹ ਖੁਦ ਹੀ ਬੰਦ ਕਰ ਬੈਠਦਾ ਹੈ। ਅਜਿਹਾ ਹੀ ਨਿਊਜ਼ੀਲੈਂਡ ਦੇ ਵਿਚ ਅਕਤੂਬਰ ਮਹੀਨੇ ਚੁਣੀ ਗਈ ਇਰਾਨੀ ਮੂਲ ਦੀ ਸਾਂਸਦ ਗਲੋਰਿਜ ਗਹਿਰਾਮਨ ਦੇ ਨਾਲ ਹੋਇਆ ਹੈ ਜੋ ਕਿ ਗ੍ਰੀਨ ਪਾਰਟੀ ਦੀ ਤਰਫ ਤੋਂ ਲਿਸਟ ਮੈਂਬਰ ਪਾਰਲੀਮੈਂਟ ਬਣੀ ਸੀ।

ਹੁਣ ਗ੍ਰੀਨ ਪਾਰਟੀ ਵੱਲੋਂ ਉਸਨੂੰ ਦਿੱਤੀਆਂ ਜ਼ਿੰਮਵਾਰੀਆਂ ਜਿਵੇਂ ਕਿ ਨਿਆਂ, ਵਿਦੇਸ਼ੀ ਮਾਮਲੇ, ਰੱਖਿਆ, ਨਸਲੀ ਭਾਈਚਾਰੇ ਅਤੇ ਵਪਾਰ ਸਬੰਧੀ ਮਾਮਲੇ ਵੇਖਣ ਤੋਂ ਪਾਸੇ ਕਰ ਦਿੱਤਾ ਗਿਆ ਹੈ। ਗ੍ਰੀਨ ਪਾਰਟੀ ਦੀ ਇਸ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਵਕੀਲ ਗੋਲਰਿਜ਼ ਗਹਿਰਾਮਨ ਨੇ ਔਕਲੈਂਡ ਦੇ ਇੱਕ ਕੱਪੜਿਆਂ ਦੇ ਸਟੋਰ ਤੋਂ ਕੁਝ ਸਮਾਨ ਚੋਰੀ ਕਰ ਲਿਆ ਸੀ। ਇਸ ਸਾਂਸਦ ਨੇ ਤਿਉਹਾਰਾਂ ਦੇ ਦੌਰਾਨ ਇਹ ਚੋਰੀ ਕੀਤੀ ਸੀ। ਗ੍ਰੀਨ ਪਾਰਟੀ ਬੁਲਾਰੇ ਨੇ ਕਿਹਾ ਹੈ ਕਿ ਸੰਸਦ ਮੈਂਬਰਾਂ ਤੋਂ ਜਨਤਕ ਵਿਵਹਾਰ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਵਰਨਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਗਲੋਰਿਜ ਗਹਿਰਾਮਨ ਨੇ ਨਿਊਜ਼ੀਲੈਂਡ ਦੇ ਵਿਚ ਇਤਿਹਾਸ ਰਚਿਆ ਸੀ। ਕਿਉਂਕਿ ਉਹ ਪਹਿਲੀ ਸਾਂਸਦ ਸੀ ਜੋ ਇਥੇ ਈਰਾਨ ਤੋਂ ਸ਼ਰਨਾਰਥੀ ਵਜੋਂ ਆਪਣੇ ਪਰਿਵਾਰ ਨਾਲ ਆਈ ਸੀ। ਉਸ ਨੂੰ ਜਨਵਰੀ 2017 ਵਿੱਚ ਗ੍ਰੀਨ ਪਾਰਟੀ ਦੀ ਲਿਸਟ ਐਮ. ਪੀ. ਲਈ 8ਵੇਂ ਨੰਬਰ ਦੀ ਉਮੀਦਵਾਰ ਵਜੋਂ ਚੁਣਿਆ ਗਿਆ ਸੀ ਤੇ ਫਿਰ ਉਹ 7ਵੇਂ ਨੰਬਰ ਉਤੇ ਆ ਗਈ ਸੀ। ਉਹ ਤੀਜੀ ਵਾਰ ਲਿਸਟ ਐਮ. ਪੀ. ਬਣੀ ਹੋਈ ਹੈ।