ਨਿਊਜ਼ੀਲੈਂਡ ‘ਚ ਸਿਗਰਟ ਦੀ ਵਿਕਰੀ ‘ਤੇ ਲੱਗੀ ਉਮਰ ਭਰ ਲਈ ਪਾਬੰਦੀ
ਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਇਕ ਯੋਜਨਾ ਤਿਆਰ ਕੀਤੀ ਹੈ। ਇਸ ਲਈ ਨਿਊਜ਼ੀਲੈਂਡ ਦਾ ਫੈਸਲਾ ਇਹ ਹੈ ਕਿ 2009 ਵਿਚ ਜੰਮੇ ਨਾਬਾਲਗ ਸਿਗਰਟ ਦਾ ਸੇਵਨ ਨਹੀਂ ਕਰ ਸਕਣਗੇ । ਜੇਕਰ ਕੋਈ ਇਸ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਸਿਗਰਟ ਦਾ ਸੇਵਨ ਕਰਦਾ ਮਿਲਦਾ ਹੈ ਤਾ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਿਧਾਂਤਕ ਤੌਰ ‘ਤੇ, ਹੁਣ ਤੋਂ 50 ਸਾਲ ਪਹਿਲਾਂ ਸਿਗਰੇਟ ਦਾ ਪੈਕੇਟ ਖਰੀਦਣ ਵਾਲੇ ਵਿਅਕਤੀ ਨੂੰ ਇਹ ਦਿਖਾਉਣ ਲਈ ID ਦੀ ਲੋੜ ਹੋਵੇਗੀ ਕਿ ਉਹ ਘੱਟੋ-ਘੱਟ 63 ਸਾਲ ਦਾ ਹੈ।
ਇਸ ਨਾਲ ਦੇਸ਼ ਵਿਚ ਰੋਜ਼ਗਾਰ ਦੀ ਸਮੱਸਿਆ ਦਾ ਹੱਲ ਹੋਵੇਗਾ। ਨਸ਼ਾ ਕਰਨ ਵਾਲੇ ਨੌਜਵਾਨ ਜੋ ਪੈਸਾ ਨਸ਼ੇ ਤੇ ਬਰਬਾਦ ਕਰਦੇ ਹਨ, ਉਹ ਕਿਸੇ ਰੋਜ਼ਗਾਰ ਵੱਲ ਧਿਆਨ ਦੇਣਗੇ। ਆਉਣ ਵਾਲੇ ਭਵਿੱਖ ਵਿਚ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੰਸਦ ਵਿਚ 43 ਦੇ ਮੁਕਾਬਲੇ 76 ਵੋਟਾਂ ਤੇ ਬਿਲ ਪਾਸ ਹੋਇਆ ਹੈ। ਨਿਊਜ਼ੀਲੈਂਡ ਨੇ 2025 ਤੱਕ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ ।