GTA News Media

Top Info Bar
22.1°C Toronto Loading date...
Punjab World

ਪਾਕਿਸਤਾਨ ‘ਚ ਹਿੰਦੂ ਮੰਦਰ ‘ਤੇ ਹਮਲਾ, ਕੱਟੜਪੰਥੀਆਂ ਨੇ ਤੋੜੀਆਂ ਮੂਰਤੀਆਂ ਤੇ ਕੀਤੀ ਲੁੱਟ-ਖੋਹ

ਪਾਕਿਸਤਾਨ ‘ਚ ਹਿੰਦੂ ਮੰਦਰ ‘ਤੇ ਹਮਲਾ, ਕੱਟੜਪੰਥੀਆਂ ਨੇ ਤੋੜੀਆਂ ਮੂਰਤੀਆਂ ਤੇ ਕੀਤੀ ਲੁੱਟ-ਖੋਹ
Share this post via:

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਹਿੰਦੂ ਮੰਦਰ ਕੱਟੜਪੰਥੀਆਂ ਦੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਬੁੱਧਵਾਰ ਨੂੰ ਇਕ ਵਾਰ ਫਿਰ ਕਰਾਚੀ ਦੇ ਕੋਰੰਗੀ ਇਲਾਕੇ ‘ਚ ਸ਼੍ਰੀ ਮਰੀ ਮਾਤਾ ਮੰਦਰ ‘ਚ ਮੂਰਤੀਆਂ ‘ਤੇ ਹਮਲਾ ਕੀਤਾ ਗਿਆ।

ਇਲਾਕਾ ਨਿਵਾਸੀ ਸੰਜੀਵ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ ‘ਚ ਆਏ ਅਤੇ ਮੰਦਰ ‘ਤੇ ਹਮਲਾ ਕਰ ਦਿੱਤਾ। ਮਾਮਲਾ ਦਰਜ ਕਰਨ ਲਈ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮੰਦਰ ਦਾ ਮੁਆਇਨਾ ਕੀਤਾ ਅਤੇ ਘਟਨਾ ਦੀ ਜਾਣਕਾਰੀ ਲਈ। ਉਹਨਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਕਿ ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ।

ਖ਼ਬਰ ਮੁਤਾਬਕ ਇਸ ਘਟਨਾ ਤੋਂ ਬਾਅਦ ਕਰਾਚੀ ਦੇ ਹਿੰਦੂ ਭਾਈਚਾਰੇ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਖਾਸ ਕਰਕੇ ਕੋਰੰਗੀ ਇਲਾਕੇ ‘ਚ ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਤਾਇਨਾਤ ਕੀਤੀ ਗਈ ਹੈ।