ਪਾਕਿਸਤਾਨ ਵਿੱਚ ਆਏ ਭੂਚਾਲ ਵਿੱਚ 20 ਲੋਕਾਂ ਦੀ ਮੌਤ
ਇਸਲਾਮਾਬਾਦ, 7 ਅਕਤੂਬਰ: ਪਾਕਿਸਤਾਨ ਵਿੱਚ ਅੱਜ ਸਵੇਰੇ ਆਏ ਭੂਚਾਲ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ। ਦੱਖਣੀ ਪਾਕਿਸਤਾਨ ਵਿੱਚ ਭੂਚਾਲ ਦੇ ਇੱਕ ਸੀਨੀਅਰ ਅਧਿਕਾਰੀ ਅਨਵਰ ਹਾਸ਼ਮੀ ਨੇ ਕਿਹਾ ਕਿ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ ਬਹੁਤ ਸਾਰੇ ਲੋਕ ਮਾਰੇ ਗਏ ਸਨ। ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਛੇ ਬੱਚੇ ਸ਼ਾਮਲ ਹਨ। ਮਲਬੇ ਹੇਠ ਫਸੇ ਹੋਰ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।