GTA News Media

Top Info Bar
22.1°C Toronto Loading date...
World

ਪਾਕਿਸਤਾਨ ਵਿੱਚ ਸਿੱਖ ਨੌਜਵਾਨ ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ

ਪਾਕਿਸਤਾਨ ਵਿੱਚ ਸਿੱਖ ਨੌਜਵਾਨ ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ
Share this post via:

ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ‘ਚ ਨੌਜਵਾਨ ਅਕਾਸ਼ ਸਿੰਘ ਨੇ ਪਾਕਿਸਤਾਨ ਕਸਟਮ ਵਿੱਚ ਉੱਚ ਅਧਿਕਾਰੀ ਨਿਯੁਕਤ ਹੋ ਕੇ ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।ਆਕਾਸ਼ ਸਿੰਘ ਨੇ  ਦੱਸਿਆ ਕਿ ਉਹ ਆਪਣੇ ਸਿੱਖ ਗੁਰੂ ਸਾਹਿਬਾਨਾਂ ਦਾ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਸਿਰ ਉੱਤੇ ਹੱਥ ਰੱਖਿਆ ਅਤੇ ਪਾਕਿ ਕਸਟਮ ਵਿੱਚ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ।

ਅਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 28 ਸਾਲ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਨਾਮ ਗੋਬਿੰਦ ਸਿੰਘ ਅਤੇ ਮਾਤਾ ਮੀਰੀ ਕੌਰ ਹੈ।   ਐਲਐਲਬੀ, ਐਮ ਏ ਸਾਇੰਸ ਲਾਹੌਰ ਪਾਕਿਸਤਾਨ ਵਿਖੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਹਾਈ ਕੋਰਟ ਕਰਾਚੀ ਸੂਬਾ ਸਿੰਧ ਵਿਖੇ ਵਕੀਲ ਦੀ ਸੇਵਾ ਨਿਭਾਅ ਰਹੇ ਹਨ।

ਜਨਵਰੀ 2019 ਵਿੱਚ ਪਾਕਿ ਕਸਟਮ ਵੱਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ 258 ਪੋਸਟਾਂ ਕਸਟਮ ਵਿਭਾਗ ਦੇ ਅਫ਼ਸਰਾਂ ਦੀਆਂ ਕੱਢੀਆਂ ਗਈਆਂ ਸਨ। ਅਪਲਾਈ ਕਰਨ ਤੋਂ ਬਾਅਦ ਉਹ ਇੰਟਰਵਿਊ ਦੇ ਪਹਿਲੇ ਸਥਾਨ ‘ਤੇ ਰਹੇ ਤੇ ਉਨ੍ਹਾਂ ਨੂੰ ਪਾਕਿਸਤਾਨ ਕਸਟਮ ‘ਚ ਪਹਿਲੇ ਸਿੱਖ ਅਫਸਰ ਵਜੋਂ ਨਿਯੁਕਤੀ ਪੱਤਰ ਹਾਸਲ ਹੋਇਆ।

ਉਨ੍ਹਾਂ ਦੱਸਿਆ ਕਿ ਪਾਕਿਤਸਨ ਕਸਟਮ ਦੇ ਕਰਾਚੀ ਪੋਰਟ ਜਾਂ ਪਾਕਿਸਤਾਨ ਦੇ ਵਾਹਗਾ ਸਰਹੱਦ ਉਤੇ ਭਾਰਤ ਨਾਲ ਸਾਂਝੇ ਰਸਤੇ ਤੇ ਉਹ ਆਪਣੀ ਡਿਊਟੀ ਕਰਨ ਦੀ ਸ਼ੁਰੂਆਤ ਦੀ ਇੱਛਾ ਰੱਖਦੇ ਹਨ। ਆਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸਨੂੰ ਪਹਿਲੇ ਸਿੱਖ ਵਜੋ ਸਿਵਲ ਸਰਵਸਿਜ਼ ਪਾਕਿਸਤਾਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।