GTA News Media

Top Info Bar
22.1°C Toronto Loading date...
Crime World

ਪਾਕਿਸਤਾਨ: ਹਸਪਤਾਲ ‘ਚ ਇਲਾਜ ਲਈ ਆਈ ਹਿੰਦੂ ਲੜਕੀ ਨਾਲ ਮੁਸਲਮਾਨ ਡਾਕਟਰਾਂ ਵੱਲੋਂ ਬਲਾਤਕਾਰ

ਪਾਕਿਸਤਾਨ: ਹਸਪਤਾਲ ‘ਚ ਇਲਾਜ ਲਈ ਆਈ ਹਿੰਦੂ ਲੜਕੀ ਨਾਲ ਮੁਸਲਮਾਨ ਡਾਕਟਰਾਂ ਵੱਲੋਂ ਬਲਾਤਕਾਰ
Share this post via:

ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਘਟਨਾਵਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੰਧ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਆਈ ਹਿੰਦੂ ਲੜਕੀ ਨਾਲ ਮੁਸਲਮਾਨ ਡਾਕਟਰਾਂ ਨੇ ਬਲਾਤਕਾਰ ਕੀਤਾ। ਦੂਜੇ ਪਾਸੇ ਗੰਗਨਾ ਨਾਂ ਦੀ ਲੜਕੀ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਪਾਕਿਸਤਾਨ ਵਿੱਚ ਸਾਹਮਣੇ ਆਈਆਂ ਦੋਵੇਂ ਘਟਨਾਵਾਂ ਸਿੰਧ ਸੂਬੇ ਦੀਆਂ ਹਨ। ਇੱਕ ਹਿੰਦੂ ਲੜਕੀ ਹਿਨਾ (ਕਾਲਪਨਿਕ ਨਾਮ) ਆਪਣੇ ਗੁਰਦੇ ਦਾ ਇਲਾਜ ਕਰਵਾਉਣ ਲਈ ਸਿੰਧ ਦੇ ਟਾਂਡੋ ਮੁਹੰਮਦ ਖਾਨ ਦੇ ਇੱਕ ਨਿੱਜੀ ਹਸਪਤਾਲ ਪਹੁੰਚੀ ਸੀ। ਪਰ ਇੱਥੇ ਮੁਸਲਮਾਨ ਡਾਕਟਰਾਂ ਦੀ ਬੁਰੀ ਨਜ਼ਰ ਉਸ ਉੱਤੇ ਪੈ ਗਈ। ਡਾਕਟਰਾਂ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਹਿਨਾ ਨੂੰ ਗੰਭੀਰ ਹਾਲਤ ‘ਚ ਤੁਰੰਤ ਹੈਦਰਾਬਾਦ ਭੇਜ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਮੁਸਲਿਮ ਡਾਕਟਰ ਅਤੇ ਸਟਾਫ਼ ਆਸਾਨੀ ਨਾਲ ਹਸਪਤਾਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।