GTA News Media

Top Info Bar
22.1°C Toronto Loading date...
World

ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ, ਪਤੀ-ਪਤਨੀ ਸਮੇਤ 4 ਬੱਚਿਆਂ ਦੀ ਮੌਤ

ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ, ਪਤੀ-ਪਤਨੀ ਸਮੇਤ 4 ਬੱਚਿਆਂ ਦੀ ਮੌਤ
Share this post via:

ਪਾਣੀਪਤ : ਪਾਣੀਪਤ ਜ਼ਿਲ੍ਹੇ  ਦੇ ਤਹਿਸੀਲ ਕੈਂਪ  ਇਲਾਕੇ ‘ਚ ਅੱਜ ਸਵੇਰੇ ਸਿਲੰਡਰ ਫਟਣ ਨਾਲ ਘਰ ‘ਚ ਭਿਆਨਕ ਅੱਗ ਲੱਗ ਗਈ। ਘਰ ਅੰਦਰ ਮੌਜੂਦ ਪਤੀ-ਪਤਨੀ ਸਮੇਤ ਚਾਰ ਬੱਚੇ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ। ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਇਕ ਹੀ ਪਰਿਵਾਰ ਦੇ ਛੇ ਜੀਆਂ ਦੀ ਅੰਦਰ ਹੀ ਮੌਤ ਹੋ ਗਈ।

ਮ੍ਰਿਤਕ ਪਰਿਵਾਰ ਪਾਣੀਪਤ ਤਹਿਸੀਲ ਕੈਂਪ ਇਲਾਕੇ ‘ਚ ਕਿਰਾਏ ‘ਤੇ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਸਿਲੰਡਰ ਕਿਵੇਂ ਫਟਿਆ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।