ਲਵੀਵ-ਪੂਰਬੀ ਯੂਕ੍ਰੇਨ ‘ਚ ਸ਼ਹਿਰ ਦੇ 80 ਫੀਸਦੀ ਖੇਤਰ ‘ਤੇ ਰੂਸ ਦਾ ਕੰਟਰੋਲ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ਅਤੇ ਇਸ ਤੋਂ ਨਿਕਲਣ ਵਾਲੇ ਸਾਰੇ ਤਿੰਨਾਂ ਪੁੱਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਯੂਕ੍ਰੇਨੀ ਫੌਜ ਨੂੰ ਸ਼ਹਿਰ ਦੇ ਉਦਯੋਗਿਕ ਬਾਹਰੀ ਇਲਾਕੇ ‘ਚ ਧੱਕ ਦਿੱਤਾ ਗਿਆ ਹੈ ਕਿਉਂਕੀ ਰੂਸੀ ਭਾਰੀ ਤੋਪਾਂ ਦੀ ਵਰਤੋਂ ਕਰ ਰਿਹਾ ਹੈ।
ਫਿਲਹਾਲ ਕਰੀਬ 12,000 ਲੋਕ ਸਿਵਿਏਰੋਦੋਨਤਕ ‘ਚ ਰਹਿ ਰਹੇ ਹਨ ਜਦਕਿ ਯੁੱਧ ਤੋਂ ਪੂਰਬ ਤੱਕ ਇਥੇ ਦੀ ਆਬਾਦੀ ਇਕ ਲੱਖ ਸੀ। ਹੈਦਈ ਮੁਤਾਬਕ 500 ਤੋਂ ਜ਼ਿਆਦਾ ਨਾਗਰਿਕ ਅਜੋਟ ਕੈਮੀਕਲ ਪਲਾਂਟ ‘ਚ ਸ਼ਰਨ ਲੈ ਰਹੇ ਹਨ ਜਿਸ ‘ਤੇ ਰੂਸੀ ਫੌਜ ਲਗਾਤਾਰ ਹਮਲੇ ਕਰ ਰਹੀ ਹੈ।
ਯੂਕ੍ਰੇਨੀ ਪ੍ਰਸ਼ਾਸਨ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਲੁਹਾਨਸਕ ਖੇਤਰ ਤੋਂ 70 ਨਾਗਰਿਕਾਂ ਨੂੰ ਬਚਾਇਆ ਗਿਆ ਹੈ ਅਤੇ ਦੋ ਲੋਕਾਂ ਦੀ ਮੌਤ ਦੀ ਵੀ ਸੂਚਨਾ ਹੈ।