GTA News Media

Top Info Bar
22.1°C Toronto Loading date...
Punjab Social World

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਕਾਂਸੀ ਦਾ ਤਗਮਾ ਜਿੱਤਿਆ

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਕਾਂਸੀ ਦਾ ਤਗਮਾ ਜਿੱਤਿਆ
Share this post via:

ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਮੀਟਰ ਰਾਈਫਲ 3 ਪੋਜੀਸ਼ਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਤਮਗਾ ਭਾਰਤ ਦਾ ਪੈਰਿਸ ਓਲੰਪਿਕ ਵਿੱਚ ਤੀਜਾ ਹੈ, ਅਤੇ ਤਿੰਨੋਂ ਤਗਮੇ ਨਿਸ਼ਾਨੇਬਾਜ਼ੀ ਵਿੱਚ ਮਿਲੇ ਹਨ। ਇਸ ਤੋਂ ਪਹਿਲਾਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਵੀ ਭਾਰਤ ਲਈ ਤਗਮੇ ਜਿੱਤੇ ਸਨ।

ਬੁੱਧਵਾਰ ਨੂੰ ਸਵਪਨਿਲ ਨੇ ਕੁਆਲੀਫਾਇੰਗ ਰਾਊਂਡ ਵਿੱਚ 590 ਦਾ ਸਕੋਰ ਬਣਾਇਆ, ਜਿਸ ਵਿੱਚ ਗੋਡੇ ਟੇਕਣ 198, ਪ੍ਰੋਨ 197, ਅਤੇ ਖੜੇ ਹੋਣ 195 ਸਕੋਰ ਸ਼ਾਮਲ ਸਨ। ਵੀਰਵਾਰ ਨੂੰ ਅੰਤਮ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਉਹਨਾਂ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ।

ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਮਗਾ 10 ਮੀਟਰ ਏਅਰ ਪਿਸਟਲ ਵਿੱਚ ਜਿੱਤਿਆ ਸੀ। ਇਸ ਤੋਂ ਬਾਅਦ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸਡ ਟੀਮ ਈਵੈਂਟ ਵਿੱਚ ਵੀ ਕਾਂਸੀ ਦਾ ਤਗਮਾ ਹਾਸਿਲ ਕੀਤਾ। ਹੁਣ ਸਵਪਨਿਲ ਕੁਸਾਲੇ ਵੀ ਪੈਰਿਸ ਓਲੰਪਿਕ ਦੇ ਤਮਗਾ ਜੇਤੂਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ।

ਭਾਰਤੀ ਨਿਸ਼ਾਨੇਬਾਜ਼ਾਂ ਦੇ ਓਲੰਪਿਕ ਇਤਿਹਾਸ ਵਿੱਚ ਰਾਜਵਰਧਨ ਰਾਠੌਰ 2004 ਵਿੱਚ ਪਹਿਲਾ ਤਮਗਾ ਜਿੱਤਣ ਵਾਲੇ ਖਿਡਾਰੀ ਸਨ। ਉਨ੍ਹਾਂ ਨੇ ਏਥਨਜ਼ ਓਲੰਪਿਕ ਵਿੱਚ ਇਹ ਸਫਲਤਾ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਅਭਿਨਵ ਬਿੰਦਰਾ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ ਗੋਲਡ ਤਗਮਾ ਜਿੱਤਿਆ। 2012 ਦੇ ਬੀਜਿੰਗ ਓਲੰਪਿਕ ਵਿੱਚ ਵਿਜੇ ਕੁਮਾਰ ਨੇ ਚਾਂਦੀ ਅਤੇ ਗਗਨ ਨਾਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ। 12 ਸਾਲ ਬਾਅਦ, ਸਵਪਨਿਲ ਕੁਸਾਲੇ ਨੇ 2024 ਦੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤ ਕੇ ਇੱਕ ਹੋਰ ਵਧਾਈ ਦਿੱਤੀ।